01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਿੰਨੀ ਬਾਈਪਾਸ ’ਤੇ ਰੇਲਵੇ ਫਾਟਕ ਬਣਾਉਣ ਲਈ ਦਬਾਅ ਤਹਿਤ ਅਧਿਕਾਰੀ ਨਹੀਂ ਦੇ ਰਹੇ ਐੱਨ.ਓ.ਸੀ. -ਰਿੰਕੂ ਚਾਂਦਪੁਰੀ, ਠੇਕੇਦਾਰ ਭਜਨ ਸਿੰਘ

Ad Position 21
No active advertisement
ਅਜੀਤ ਡੈਸਕ 29-07-2026

ਗੜ੍ਹਸ਼ੰਕਰ, 27 ਜੁਲਾਈ (ਧਾਲੀਵਾਲ)-ਸਥਾਨਕ ਭਾਜਪਾ ਆਗੂਆਂ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਅਤੇ ਠੇਕੇਦਾਰ ਭਜਨ ਸਿੰਘ ਨੇ ਕਿਹਾ ਕਿ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਵਲੋਂ ਕਦੇ ਵੀ ਬਾਈਪਾਸ ਦੀ ਮੰਨਜ਼ੂਰੀ ਮਿਲਣ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਸਿਰਫ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰੇਲਵੇ ਦੇ ਅਧਿਕਾਰੀਆਂ ਨੂੰ ਮਿਲਕੇ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਵਲੋਂ ਬਣਾਏ ਮਿੰਨੀ ਬਾਈਪਾਸ ਤੋਂ ਲੰਘਦੀ ਰੇਲਵੇ ਲਾਈਨ ’ਤੇ ਫਾਟਕ ਲਗਾਉਣ ਦਾ ਮਾਮਲਾ ਰੱਖਿਆ ਸੀ ਤੇ ਉਨ੍ਹਾਂ ਵਲੋਂ ਲੋੜੀਦੀਆਂ ਐੱਨ.ਓ.ਸੀ. ਮਿਲਣ ਤੋਂ ਬਾਅਦ ਮਿੰਨੀ ਬਾਈਪਾਸ ’ਤੇ ਰੇਲਵੇ ਵਿਭਾਗ ਵਲੋਂ ਫਾਟਕ ਲਗਾਉਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਵਲੋਂ ਸਿਰਫ ਦੇ ਸਿਰਫ ਇਸ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਰਿੰਕੂ ਚਾਂਦਪੁਰੀ ਅਤੇ ਠੇਕੇਦਾਰ ਭਜਨ ਸਿੰਘ ਨੇ ਕਿਹਾ ਕਿ ਰੇਲਵੇ ਫਾਟਕ ਵਾਸਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐੱਸ.ਡੀ.ਐੱਮ. ਦਫ਼ਤਰ ਵਿਖੇ ਐੱਨ.ਓ.ਸੀ.ਲਈ ਪਹੁੰਚ ਕੀਤੀ ਗਈ ਸੀ ਤੇ ਅਧਿਕਾਰੀਆਂ ਵਲੋਂ ਜਲਦ ਐੱਨ.ਓ.ਸੀ. ਦੇਣ ਦਾ ਭਰੋਸਾ ਦਿੱਤਾ ਗਿਆ ਜਿਸ ਨਾਲ ਜਲਦ ਹੀ ਰੇਲਵੇ ਫਾਟਕ ਲੱਗਣ ਦਾ ਰਾਹ ਪੱਧਰਾ ਹੋ ਜਾਣਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮਿੰਨੀ ਬਾਈਪਾਸ ’ਤੇ ਰੇਲਵੇ ਫਾਟਕ ਲੱਗਣ ਤੋਂ ਰੋਕਣ ਲਈ ਸੱਤਾਧਾਰੀਆਂ ਵਲੋਂ ਪਾਏ ਦਬਾਅ ਦੇ ਚਲਦਿਆਂ ਅਧਿਕਾਰੀਆਂ ਵਲੋਂ 15 ਦਿਨ ਬੀਤ ਜਾਣ ਦੇ ਬਾਵਜੂਦ ਐੱਨ.ਓ.ਸੀ. (ਲੌੜੀਂਦੇ ਦਸਤਾਵੇਜ) ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਸੱਤਾਧਾਰੀਆਂ ਨੂੰ ਸਵਾਲ ਕੀਤਾ ਕਿ ਜੋ ਸਾਢੇ ਚਾਰ ਸਾਲਾਂ ਤੋਂ ਗੜ੍ਹਸ਼ੰਕਰ ’ਚ ਬਾਈਪਾਸ ਬਣਨ ਦੇ ਦਾਅਵੇ ਕਰਦੇ ਆ ਰਹੇ ਹਨ, ਉਹ ਹੁਣ ਤੱਕ ਬਣਿਆ ਕਿਉਂ ਨਹੀਂ। ਬਾਈਪਾਸ ਬਣਾਉਣ ਲਈ ਲਗਾਈਆਂ ਬੁਰਜ਼ੀਆਂ ਕਿਥੇ ਗਈਆਂ। ਭਾਜਪਾ ਆਗੂਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਜਲਦ ਤੋਂ ਜਲਦ ਐੱਨ.ਓ.ਸੀ. ਜਾਰੀ ਕੀਤੀਆਂ ਜਾਣ ਤੋਂ ਜੋ ਰੇਲਵੇ ਫਾਟਕ ਲਗਾਉਣ ਲਈ ਪ੍ਰਕਿਰਿਆ ਸ਼ੁਰੂ ਹੋ ਸਕੇ। ਇਸ ਮੌਕੇ ਸਾਬਕਾ ਸਰਪੰਚ ਰਮਨ ਸਿੰਘ ਤੇ ਹੋਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸੁਲਝੀ ਦਿੱਖ ਵਾਲੀ ਅਦਾਕਾਰਾ ਫਰਹਾਨਾ ਭੱਟ ਅਗਲੀ ਖ਼ਬਰ ਅਜੀਤ' ਖ਼ਬਰਾਂ, 29 ਜੁਲਾਈ 2026
Ad Position 24
No active advertisement