06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮੰਗਾਂ ਨੂੰ ਲੈ ਕੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਵਲੋਂ ਮੀਟਿੰਗ

ਗੜ੍ਹਸ਼ੰਕਰ, 6 ਅਗਸਤ (ਧਾਲੀਵਾਲ)- ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਇੰਜ. ਕਮਲ ਦੇਵ ਦੀ ਅਗਵਾਈ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 07-08-2026
ਗੜ੍ਹਸ਼ੰਕਰ, 6 ਅਗਸਤ (ਧਾਲੀਵਾਲ)- ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਇੰਜ. ਕਮਲ ਦੇਵ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਪੈਨਸ਼ਨਰਜ਼ ਦੇ ਮਸਲਿਆਂ ਤੇ ਮੰਗਾਂ ਸਬੰਧੀ ਕੀਤੇ ਜਾ ਰਹੇ ਸੰਘਰਸ਼ਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਉਲੀਕੇ ਸੰਘਰਸ਼ ਮੁਤਾਬਿਕ 7 ਅਗਸਤ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂਰੈਲੀ ਵਿਚ ਗੜ੍ਹਸ਼ੰਕਰ ਤੋਂ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਹੋਣਗੇ। ਇਸ ਮੌਕੇ ਮੁੱਖ ਬੁਲਾਰੇ ਇੰਜ. ਕਮਲ ਦੇਵ, ਬਲਵੀਰ ਸਿੰਘ ਰਾਣਾ, ਸਵਰਨ ਸਿੰਘ, ਕੁਲਵੀਰ ਸਿੰਘ, ਭਜਨ ਸਿੰਘ ਭੌਰ, ਮਹਿੰਦਰ ਲਾਲ, ਹਰਪਾਲ ਸਿੰਘ ਗਿੱਲ, ਸੋਢੀ ਲਾਲ, ਨਿਰਮਲ ਸਿੰਘ, ਵਿਜੇ ਸਿੰਘ ਰਾਣਾ, ਮੂਲ ਰਾਜ ਸ਼ਰਮਾ, ਸਰਕਲ ਆਗੂ ਜਗਦੀਸ਼ ਚੰਦਰ ਬਲਾਚੌਰ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਹਾਈਕੋਰਟ ਦੇ ਫ਼ੈਸਲੇ ਅਨੁਸਾਰ ਡੀ.ਏ. ਦਾ 18 ਫ਼ੀਸਦੀ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਮਿਤੀ 1.1.2016 ਤੋਂ ਪਹਿਲਾਂ ਰਿਟਾਇਰਡ ਪੈਨਸ਼ਨਰਾਂ ਦੇ ਸਕੇਲ 2.59 ਗੁਣਾਂਕ ਨਾਲ ਸੋਧੇ ਜਾਣ। ਬੰਦ ਕੀਤੇ 37 ਭੱਤੇ ਮੁੜ ਬਹਾਲ ਕੀਤੇ ਜਾਣ। ਪਰਖਕਾਲ ਸਬੰਧੀ 15 ਜਨਵਰੀ 2015 ਤੇ 7 ਸਤੰਬਰ 2016 ਦੇ ਪੱਤਰ ਰੱਦ ਕੀਤੇ ਜਾਣ। ਮਿਤੀ 17 ਜੁਲਾਈ, 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਸਕੇਲ ਦੀ ਥਾਂ ਪੰਜਾਬ ਸਰਕਾਰ ਦਾ ਸਕੇਲ ਦਿੱਤਾ ਜਾਵੇ। 200 ਰੁਪਏ ਵਿਕਾਸ ਟੈਕਸ ਦੀ ਕਟੌਤੀ ਬੰਦ ਕੀਤੀ ਜਾਵੇ। ਮੈਡੀਕਲ ਭੱਤਾ 2 ਹਜ਼ਾਰ ਪ੍ਰਤੀ ਮਹੀਨਾ ਦਿੱਤਾ ਜਾਵੇ। 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਸਟੇਜ ਦੀ ਕਾਰਵਾਈ ਬਲਵੀਰ ਸਿੰਘ ਰਾਣਾ ਵਲੋਂ ਚਲਾਈ ਗਈ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ‘ ਏਕ ਪੇੜ ਮਾਂ ਕੇ ਨਾਮ’ ਮੁਹਿੰਮ ਸ਼ੁਰੂ ਅਗਲੀ ਖ਼ਬਰ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੀ ਬਾਸਕਟਬਾਲ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਜਿੱਤ ਦੀ ਪਰੰਪਰਾ ਬਰਕਰਾਰ ਰੱ...
Ad Position 24
No active advertisement