ਰੇਤ ਨਾਲ ਭਰੇ ਟਰੱਕ ਹੇਠਾਂ ਆਉਣ ਨਾਲ ਔਰਤ ਦੀ ਮੌਤ
ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ)-ਸਿਵਲ ਹਸਪਤਾਲ ਮੁਕੇਰੀਆਂ ਦੇ ਗੇਟ ਨੇੜੇ ਅੱਜ ਸਵੇਰੇ ਰੇਤ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਨਾਲ ਸੜਕ ਕਿਨਾਰੇ ਸੈਰ ਕਰ ਰਹੀ ਔਰਤ ਦੀ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ। ਐਸ.
ਰ
ਰੇਤ ਨਾਲ ਭਰੇ ਟਰੱਕ ਨੂੰ ਸਿੱਧਾ ਕਰਦਾ ਹੋਇਆ ਹੈਡਰਾ ਅਤੇ ਨਾਲ (ਹਾਸ਼ੀਏ ’ਚ) ਵਿਚ ਔਰਤ ਦੀ ਪੁਰਾਣੀ ਤਸਵੀਰ। ਤਸਵੀਰ : ਰਾਮਗੜ੍ਹੀਆ
11-10-2026
ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ)-ਸਿਵਲ ਹਸਪਤਾਲ ਮੁਕੇਰੀਆਂ ਦੇ ਗੇਟ ਨੇੜੇ ਅੱਜ ਸਵੇਰੇ ਰੇਤ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਨਾਲ ਸੜਕ ਕਿਨਾਰੇ ਸੈਰ ਕਰ ਰਹੀ ਔਰਤ ਦੀ ਟਰੱਕ ਹੇਠ ਆਉਣ ਨਾਲ ਮੌਤ ਹੋ ਗਈ। ਐਸ. ਐਚ. ਓ. ਮੁਕੇਰੀਆਂ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਰੇਤ ਨਾਲ ਲੱਦਿਆ ਪੀ.ਬੀ.-08-ਸੀ.ਪੀ.-4547 ਨੰਬਰ ਵਾਲਾ ਇਕ ਟਰੱਕ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਿਵੇਂ ਹੀ ਇਹ ਸਿਵਲ ਹਸਪਤਾਲ ਮੁਕੇਰੀਆਂ ਦੇ ਨੇੜੇ ਪਹੁੰਚਿਆ, ਤਾਂ ਸੜਕ ਦੇ ਗਲਤ ਪਾਸੇ ਤੋਂ ਆ ਰਹੀ ਇਕ ਕਾਰ ਨੂੰ ਹੋਏ ਬਚਾਉਂਦੇ ਹੋਏ ਟਰੱਕ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਪਲਟ ਗਿਆ, ਜਿਸ ਨਾਲ ਸੜਕ ਕਿਨਾਰੇ ਖੜ੍ਹੀ ਇਕ ਔਰਤ ਕੁਚਲ ਗਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਔਰਤ ਨੂੰ ਟਰੱਕ ਹੇਠੋਂ ਔਰਤ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਰੇਤ ਨਾਲ ਲੱਦਿਆ ਹੋਣ ਕਾਰਨ ਉਸ ਬਾਹਰ ਨਹੀਂ ਕੱਢਿਆ ਜਾ ਸਕਿਆ। ਇਸ ਦੌਰਾਨ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਨਾਲ ਹੀ ਐਸ. ਐਚ. ਓ. ਆਪਣੀ ਪੁਲਿਸ ਟੀਮ ਸਮੇਤ ਪਹੁੰਚੇ ਮੌਕੇ ’ਤੇ ਪਹੁੰਚ ਗਏ ਤੇ ਔਰਤ ਨੂੰ ਟਰੱਕ ਹੇਠੋਂ ਕੱਢਣ ਲਈ ਇਕ ਹਾਈਡਰਾ ਮਸ਼ੀਨ ਅਤੇ ਕਰੇਨ ਦਾ ਪ੍ਰਬੰਧ ਕੀਤਾ। ਲਗਪਗ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ, ਔਰਤ ਨੂੰ ਟਰੱਕ ਹੇਠੋ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤਾ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਸੁਮਨ ਬਾਲਾ ਪਤਨੀ ਕਰਮ ਚੰਦ ਵਜੋਂ ਹੋਈ ਜੋ ਕਿ ਪ੍ਰੀਤ ਨਗਰ ਕਾਲੋਨੀ ਮੁਕੇਰੀਆਂ ਹੈ। ਉਹ ਸਵੇਰੇ ਤੜਕੇ ਸ੍ਰੀ ਗੁਰੂਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਟਰੱਕ ਦੇ ਪਲਟਣ ਨਾਲ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਆਵਾਜਾਈ ’ਚ ਭਾਰੀ ਵਿਘਨ ਪਿਆ। ਟਰੱਕ ਡਰਾਈਵਰ ਟਰੱਕ ਨੂੰ ਛੱਡ ਕੇ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ।