01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਐਮ. ਜੀ. ਆਈ. ਕਾਨਵੈਂਟ ਸਕੂਲ ਵਿਖੇ ਨੈਸ਼ਨਲ ਚਾਇਲਡ ਰਾਈਟਸ ਇਨਸੇਟਿਵ ਸੰਬੰਧੀ ਸਮਾਗਮ

ਦਸੂਹਾ, 31 ਅਕਤੂਬਰ (ਭੁੱਲਰ)-ਐਮ. ਜੀ.

Ad Position 21
No active advertisement
ਅਜੀਤ ਡੈਸਕ 01-11-2026
ਦਸੂਹਾ, 31 ਅਕਤੂਬਰ (ਭੁੱਲਰ)-ਐਮ. ਜੀ. ਆਈ. ਕਾਨਵੈਂਟ ਸਕੂਲ ਕਲੋਵਾਲ ਵਿਖੇ ਜਾਗਰੂਕ ਬਚਪਨ ਸਕਤੀ ਭਾਰਤ (ਨੈਸ਼ਨਲ ਚਾਇਲਡ ਰਾਈਟਸ ਇਨਸੇਟਿਵ) ਸੁਰਕਸ਼ਿਤ ਬਚਪਨ ਅਭਿਆਨ ਦੇ ਤਹਿਤ ਜੱਜ ਮਨਪ੍ਰੀਤ ਸੋਹੀ ਪੀ. ਸੀ. ਐਸ. ਸਿਵਲ ਕੋਰਟ ਦਸੂਹਾ ਤੇ ਐਡਵੋਕੇਟ ਹਰਪ੍ਰੀਤ ਸਿੰਘ ਹੁੰਦਲ ਦਸੂਹਾ ਨੇ ਸਕੂਲ ਆ ਕੇ ਬੱਚਿਆਂ ਨੂੰ ਬੜੀ ਮਹੱਤਵਪੂਰਨ ਜਾਣਕਾਰੀ ਦੇ ਕੇ ਜਾਗਰੂਕ ਕੀਤਾ। ਜੱਜ ਮਨਪ੍ਰੀਤ ਸੋਹੀ ਪੀ. ਸੀ. ਐਸ. ਸਿਵਲ ਕੋਰਟ ਦਸੂਹਾ ਨੇ ਬੱਚਿਆਂ ਨੂੰ ਪ੍ਰੇਰਤਿ ਕੀਤਾ ਕਿ ਕਿਸ ਤਰ੍ਹਾਂ ਸਾਨੂੰ ਮੋਬਾਈਲ ਫੋਨ ਦੀ ਦੁਰਵਰਤੋਂ ਨਹੀ ਕਰਨੀ ਚਾਹੀਦੀ। ਉਨ੍ਹਾਂ ਨੇ ਗੁੱਡ ਤੇ ਬੈਡ ਟੱਚ ਦੇ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਰਜਿੰਦਰ ਪਾਲ ਸਿੰਘ ਨੇ ਜੱਜ ਮਨਪ੍ਰੀਤ ਸੋਹੀ ਪੀ. ਸੀ. ਐਸ. ਸਿਵਲ ਕੋਰਟ ਦਸੂਹਾ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਹੁੰਦਲ ਦਸੂਹਾ ਦਾ ਧੰਨਵਾਦ ਕੀਤਾ। ਇਸ ਮੌਕੇ ਕਮਲਜੀਤ ਕੌਰ, ਨਵਜੋਤ ਸਿੰਘ, ਅੰਮ੍ਰਿਤ ਕੌਰ ਤੇ ਸਕੂਲ ਦੇ ਪ੍ਰਿੰਸੀਪਲ ਭਾਵਨਾ ਨੇ ਬੱਚਿਆਂ ਨੂੰ ਇਸ ਮਹੱਤਵਪੂਰਨ ਜਾਣਕਾਰੀ ਦੇਣ ਲਈ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਐਨ. ਐੱਸ. ਐੱਸ. ਦੇ ਦੋ ਰੋਜ਼ਾ ਕੈਂਪ-ਪ੍ਰਿੰਸੀਪਲ ਡਾ. ਮਾਨਵ ਸੈਣੀ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਪਿੰਡ ਸਤੌਰ ’ਚ ਚੱਲੀਆਂ ਗੋਲੀਆਂ ਕਾਰਨ ਮਾਹੌਲ ਤਣਾਅਪੂਰਨ
Ad Position 24