ਡਾ. ਨਰੇਸ਼ ਕੁਮਾਰ ਭੂੰਬਲਾ ਅਖਿਲ ਭਾਰਤੀ ਯੁਵਾ ਗੁੱਜਰ ਮਹਾਂਸਭਾ ਦੇ ਕੌਮੀ ਸਕੱਤਰ ਨਿਯੁਕਤ
ਗੜ੍ਹਸ਼ੰਕਰ, 31 ਅਕਤੂਬਰ (ਧਾਲੀਵਾਲ)-ਅਖਿਲ ਭਾਰਤੀ ਗੁੱਜਰ ਮਹਾਸਭਾ ਵਲੋਂ ਜਥੇਬੰਦੀ ਦਾ ਵਿਸਥਾਰ ਕਰਦਿਆਂ ਡਾ. ਨਰੇਸ਼ ਕੁਮਾਰ ਭੂੰਬਲਾ ਵਾਸੀ ਸੇਖੋਵਾਲ (ਕੰਬਾਲਾ) ਨੂੰ ਅਖਿਲ ਭਾਰਤੀ ਯੁਵਾ ਗੁੱਜਰ ਮਹਾਸਭਾ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਗੜ੍ਹਸ਼ੰਕਰ, 31 ਅਕਤੂਬਰ (ਧਾਲੀਵਾਲ)-ਅਖਿਲ ਭਾਰਤੀ ਗੁੱਜਰ ਮਹਾਸਭਾ ਵਲੋਂ ਜਥੇਬੰਦੀ ਦਾ ਵਿਸਥਾਰ ਕਰਦਿਆਂ ਡਾ. ਨਰੇਸ਼ ਕੁਮਾਰ ਭੂੰਬਲਾ ਵਾਸੀ ਸੇਖੋਵਾਲ (ਕੰਬਾਲਾ) ਨੂੰ ਅਖਿਲ ਭਾਰਤੀ ਯੁਵਾ ਗੁੱਜਰ ਮਹਾਸਭਾ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਖਿਲ ਭਾਰਤੀ ਗੁੱਜਰ ਮਹਾਸਭਾ ਦੇ ਕੌਮੀ ਪ੍ਰਧਾਨ ਦੀਪਕ ਪੁਰਸ਼ੋਤਮ ਪਾਟਿਲ ਅਤੇ ਕੌਮੀ ਜਨਰਲ ਸਕੱਤਰ (ਜਥੇਬੰਦਕ) ਬੱਚੂ ਸਿੰਘ ਬੈਂਸਲਾ ਦੀ ਸਹਿਮਤੀ ਤੇ ਕੌਮੀ ਮੀਤ ਪ੍ਰਧਾਨ ਓਮ ਪ੍ਰਕਾਸ਼ ਮੀਲੂ ਦੀ ਸਿਫਾਰਿਸ਼ ‘ਤੇ ਕੌਮੀ ਯੂਥ ਪ੍ਰਧਾਨ ਡਾ. ਨਚਿਕੇਤ ਪਟੇਲ ਵਲੋਂ ਇਹ ਨਿਯੁਕਤੀ ਤਿੰਨ ਸਾਲਾ ਲਈ ਕੀਤੀ ਗਈ। ਇਲਾਕੇ ਦੇ ਨੌਜਵਾਨਾਂ ਅਤੇ ਸਮਾਜ ਵਿਚ ਇਸ ਨਿਯੁਕਤੀ ਲਈ ਜਿਥੇ ਖ਼ੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਵੱਖ-ਵੱਖ ਆਗੂਆਂ ਨੇ ਡਾ. ਨਰੇਸ਼ ਕੁਮਾਰ ਭੂੰਬਲਾ ਨੂੰ ਨਿਯੁਕਤੀ ਲਈ ਵਧਾਈ ਦਿੱਤੀ।