02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੇਂਟ ਸੋਲਜਰ ਕੈਂਪਸ ’ਚ ਕਰਮਯੋਗੀ ਸਥਲ ਵਿਖੇ ਅਨਿਲ ਚੋਪੜਾ ਦਾ ਬੁੱਤ ਸਥਾਪਿਤ

ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੰਸਥਾਪਕ ਅਨਿਲ ਚੋਪੜਾ ਦੀ ਯਾਦ ‘ਚ ਸੇਂਟ ਸੋਲਜਰ ਕੈਂਪਸ ਦੇ ਕਰਮਯੋਗੀ ਸਥਲ ਵਿਖੇ ਉਨ੍ਹਾਂ ਦਾ ਸ਼ਾਨਦਾਰ ਬੁੱਤ ਸਥਾਪਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸਮੂਹ ਪਰਿਵਾਰਕ ਤੇ ਸਟਾਫ਼ ਮੈਂਬਰਾਂ ਵਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 01-11-2026
ਹੁਸ਼ਿਆਰਪੁਰ, 31 ਅਕਤੂਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੰਸਥਾਪਕ ਅਨਿਲ ਚੋਪੜਾ ਦੀ ਯਾਦ ‘ਚ ਸੇਂਟ ਸੋਲਜਰ ਕੈਂਪਸ ਦੇ ਕਰਮਯੋਗੀ ਸਥਲ ਵਿਖੇ ਉਨ੍ਹਾਂ ਦਾ ਸ਼ਾਨਦਾਰ ਬੁੱਤ ਸਥਾਪਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸਮੂਹ ਪਰਿਵਾਰਕ ਤੇ ਸਟਾਫ਼ ਮੈਂਬਰਾਂ ਵਲੋਂ ਕੀਤੀ ਗਈ। ਇਸ ਮੌਕੇ ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ, ਰਾਜਨ ਚੋਪੜਾ, ਪ੍ਰਿੰਸ ਚੋਪੜਾ, ਰਿਤੂ ਚੋਪੜਾ, ਪ੍ਰੀਤਿਕਾ ਚੋਪੜਾ, ਸੁਨੀਲ ਚੋਪੜਾ, ਸਿੰਮੀ ਚੋਪੜਾ ਪਸ਼ਾਨ, ਸੁਸ਼ਮਾ ਹਾਂਡਾ, ਨੀਲਮ ਕਤਿਆਲ, ਨਰਿੰਦਰ ਕੁਮਾਰ ਹਾਂਡਾ ਸਮੇਤ ਸਮੂਹ ਪਰਿਵਾਰਕ ਮੈਂਬਰਾਂ ਤੇ ਸਟਾਫ਼ ਨੇ ਅਨਿਲ ਚੋਪੜਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦੀਆਂ ਸਾਧਵੀਆਂ ਸਾਧਵੀ ਸੁਮੇਧਾ ਭਾਰਤੀ, ਕਿਰਨ ਭਾਰਤੀ, ਪੂਰਨਿਮਾ ਭਾਰਤੀ, ਰਿਚਾ ਭਾਰਤੀ, ਸ਼ਬਦਪ੍ਰਿਆ ਭਾਰਤੀ, ਕ੍ਰਾਲਿਕਾ ਭਾਰਤੀ ਅਤੇ ਸਵਾਮੀ ਰਾਜਦੀਪ ਨੇ ਕੀਰਤਨ ਪੇਸ਼ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਚੇਅਰਪਰਸਨ ਚੋਪੜਾ ਨੇ ਕਿਹਾ ਕਿ ਇਹ ਬੁੱਤ ਉਨ੍ਹਾਂ ਦੀ ਦੂਰਦਰਸ਼ੀ ਸੋਚ, ਸਿੱਖਿਆ ਪ੍ਰਤੀ ਸਮਰਪਣ ਤੇ ਸਮਾਜ ਸੇਵਾ ਵਿਚ ਪਾਏ ਗਏ ਅਮੁੱਲ ਯੋਗਦਾਨ ਨੂੰ ਸਮਰਪਿਤ ਹੈ। ਉਨ੍ਹਾਂ ਵਲੋਂ ਸਥਾਪਿਤ ਕੀਤੇ ਆਦਰਸ਼ ਅਤੇ ਸਿੱਖਿਆ ਦੇ ਖੇਤਰ ਵਿਚ ਦੇਖਿਆ ਗਿਆ ਸੁਪਨਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਰਵਾਇਤੀ ਪਹਿਰਾਵਿਆਂ ਤੇ ਪਕਵਾਨਾਂ ਰਾਹੀਂ ਦਰਸਾਈ ਭਾਰਤ ਦੀ... ਅਗਲੀ ਖ਼ਬਰ ਡਾ. ਨਰੇਸ਼ ਕੁਮਾਰ ਭੂੰਬਲਾ ਅਖਿਲ ਭਾਰਤੀ ਯੁਵਾ ਗੁੱਜਰ ਮਹਾਂਸਭਾ ਦੇ ਕੌਮੀ ਸਕੱਤਰ ਨਿਯੁਕਤ
Ad Position 24