ਮੁੱਲਾਂਪੁਰ-ਦਾਖਾ, 24 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਵਿਦਿਆਰਥੀਆਂ ਦਾ ਵਿਦੇਸ਼ ਪੜ੍ਹਾਈ ਦਾ ਸੁਪਨਾ ਪੂਰਾ ਕਰਨ ਵਾਲੀ ਨਾਮਵਰ ਸੰਸਥਾ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਸਟੱਡੀ ਵੀਜ਼ਾ, ਵਿਜ਼ਟਰ ਜਾਂ ਵਰਕ ਪਰਮਿਟ ਵੀਜ਼ਾ ਲਈ ਇੰਮੀਗ੍ਰੇਸ਼ਨ ਸੇਵਾਵਾਂ ਬਾਰੇ ਵਿਦਿਆਰਥੀ ਜਾਂ ਹੋਰ ਲੋਕਾਂ ਨਾਲ ਗੱਲਬਾਤ ਸਮੇਂ ਸਾਹਮਣੇ ਆਇਆ ਕਿ ਹੋਰਨਾਂ ਮੁਕਾਬਲੇ ਮੈਕਰੋ ਗਲੋਬਲ ਇੰਮੀਗ੍ਰੇਸ਼ਨ ਦਾ ਨਤੀਜਾ ਬਿਹਤਰੀਨ ਹੈ | ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਨਿੱਤ ਦਿਨ ਲੱਗ ਰਹੇੇ ਵੀਜ਼ਿਆਂ ਦੀ ਗਿਣਤੀ ਵੇਖ ਵਿਦੇਸ਼ ਅਪਲਾਈ ਲਈ ਫਾਈਲਾਂ ਵਾਲਿਆਂ ਦੀ ਭੀੜ ਅੱਜ ਵੀ ਜੁੜ ਰਹੀ ਹੈ | ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਹਰਸਾਹਿਬਪ੍ਰੀਤ ਕੌਰ ਪਿੰਡ ਲੰਮਾ (ਜਗਰਾਉਂ) ਨੇ ਆਈਲੈਟਸ ਦੀ ਤਿਆਰੀ ਕਰਕੇ 7 ਬੈਂਡ ਹਾਸਲ ਕੀਤੇ, ਫਿਰ ਮੁੱਲਾਂਪੁਰ ਬ੍ਰਾਂਚ ਦੇ ਇੰਮੀਗ੍ਰੇਸ਼ਨ ਮਾਹਿਰਾਂ ਦੀ ਮੱਦਦ ਨਾਲ ਕੈਨੇਡਾ ਪੜ੍ਹਾਈ ਲਈ ਵੀਜ਼ਾ ਫਾਈਲ ਅਪਲਾਈ ਕੀਤੀ | ਕੁਝ ਕੁ ਦਿਨਾਂ ਵਿਚ ਹੀ ਹਰਸਾਹਿਬਪ੍ਰੀਤ ਕੌਰ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਸਾਨੀ ਨਾਲ ਮਿਲ ਗਿਆ | ਇੰਸਟੀਚਿਊਟ ਦੇ ਐੱਮ.ਡੀ ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ ਜਿਥੇ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਰਾਇ ਦਿੱਤੀ ਜਾਂਦੀ ਹੈ, ਉੱਥੇ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਅੰਦਰ ਯੂਨੀਵਰਸਿਟੀ ਅਤੇ ਕਾਲਜਾਂ ਵਿਚ ਪੜ੍ਹਾਈ ਦੇ ਤੌਰ ਤਰੀਕੇ ਅਤੇ ਘੱਟ ਬੈਂਡ ਜਾਂ ਕਿਸੇ ਹੋਰ ਕਾਰਨ ਰਫਿਊਜ਼ਲ ਫਾਈਲਾਂ ਨੂੰ ਮੁੜ ਲਾਉਣ ਦੇ ਯੋਗ ਬਣਾਉਣ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ | ਗੁਰਮਿਲਾਪ ਸਿੰਘ ਡੱਲਾ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਕੈਨੇਡਾ ਪੜ੍ਹਾਈ ਵੀਜ਼ੇ ਲਈ ਬਹੁਤੇ ਨਿਯਮ ਨਹੀਂ ਬਦਲੇ ਪਰ ਆਈਲੈਟਸ 6.5 ਬੈਂਡ ਹੋਣਾ ਲਾਜ਼ਮੀ ਹੈ, ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਮਾਹਿਰ ਮੈਕਰੋ ਗਲੋਬਲ ਦੇ ਮੋਗਾ ਦਫ਼ਤਰ ਅਕਸਰ ਪਹੁੰਚਦੇ ਰਹਿੰਦੇ ਹਨ, ਕੋਈ ਵੀ ਭੁਲੇਖਾ ਦੂਰ ਕਰਨ ਲਈ ਮੇਰੇ ਦੁਆਰਾ ਸਿੱਧੀ ਗੱਲਬਾਤ ਪ੍ਰੋਗਰਾਮ ਸਮੇਂ ਮਿਲਿਆ ਜਾ ਸਕਦਾ ਹੈ |