15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਨਵੇਂ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਤਹਿਸੀਲ ਰੋਡ 'ਤੇ ਸੜਕ ਦਾ ਪੈਚ ਵਰਕ ਕੰਮ ਸ਼ੁਰੂ ਕਰਵਾਇਆ

Ad Position 21
No active advertisement
ਅਜੀਤ ਡੈਸਕ 26-01-2026
ਜਗਰਾਉਂ, 25 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਦੀ ਦੋ ਧੜਿ੍ਹਆਂ ਦੀ ਆਪਸੀ ਖਹਿਬਾਜ਼ੀ ਕਰਕੇ ਸ਼ਹਿਰ ਦੇ ਪਿਛਲੇ ਚਾਰ ਸਾਲਾਂ ਤੋਂ ਕੰਮ ਰੁਕੇ ਪਏ ਸਨ, ਸ਼ਹਿਰ 'ਚ ਗੰਦਗੀ ਦੇ ਢੇਰ, ਟ੍ਰੈਫ਼ਿਕ, ਟੁੱਟੀਆਂ ਸੜਕਾਂ ਅਤੇ ਜਗ੍ਹਾ-ਜਗ੍ਹਾ ਟੋਏ ਤੇ ਖੜ੍ਹਾ ਪਾਣੀ ਲੋਕਾਂ ਲਈ ਸਿਰਦਰਦੀ ਬਣੇ ਹੋਏ ਸਨ | ਸ਼ਹਿਰ ਵਾਸੀ ਲੰਬੇ ਸਮੇਂ ਤੋਂ ਸ਼ਹਿਰ ਸੁਧਾਰ ਦੀ ਕੋਸ਼ਿਸ਼ਾਂ ਕਰ ਰਹੇ ਸਨ | ਲਗਾਤਾਰ ਨਗਰ ਕੌਂਸਲ ਅੱਗੇ ਧਰਨੇ ਮੁਜ਼ਾਹਰੇ ਵੀ ਕਰਦੇ ਰਹੇ, ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ | ਹੁਣ ਨਗਰ ਕੌਂਸਲ ਕਾਰਜਕਾਰੀ ਬਣੇ ਪ੍ਰਧਾਨ ਕੰਵਰਪਾਲ ਸਿੰਘ ਨੇ ਪ੍ਰਧਾਨਗੀ ਸੰਭਾਲਦਿਆਂ ਹੀ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਕੰਮ ਸ਼ੁਰੂ ਕਰਵਾ ਦਿੱਤੇ ਹਨ | ਸ਼ਹਿਰ ਦੀ ਮੱੁਖ ਤਹਿਸੀਲ ਰੋਡ ਸੜਕ ਜੋ ਪਠਾਨਕੋਟ, ਜਲੰਧਰ, ਬਰਨਾਲਾ, ਸਿਰਸਾ ਨੂੰ ਜੋੜਦੀ ਹੈ, ਦੀ ਖਸਤਾ ਹਾਲਤ 'ਤੇ ਨਗਰ ਕੌਂਸਲ ਨੇ ਪੈਚ ਵਰਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ | ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਲੋਕਾਂ ਦੀ ਵੱਡੀ ਸਹੂਲਤ ਨੂੰ ਦੇਖਦਿਆਂ ਤਹਿਸੀਲ ਰੋਡ 'ਤੇ ਬੱਸ ਸਟੈਂਡ ਤੋਂ ਝਾਂਸੀ ਚੌਂਕ ਤੱਕ ਪੈਚ ਵਰਕ ਕੀਤਾ ਜਾਵੇਗਾ | 26 ਜਨਵਰੀ ਤੋਂ ਬਾਅਦ ਸ਼ਹਿਰ ਦੇ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਸਾਰੇ ਕਾਰਜ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਦੀ ਅਗਵਾਈ ਹੇਠ ਚੱਲਣਗੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂਸਰ ਕਾਉਂਕੇ (ਜਗਰਾਉਂ) ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ...ਜਦੋਂ ਵਿੱਤ ਮੰਤਰੀ ਨੂੰ ਲਿਖਤੀ ਪ੍ਰੋਗਰਾਮ ਅਨੁਸਾਰ ਪੁਲਿਸ ਸਵੇਰੇ 7 ਵਜੇ ਤੋਂ ਹੀ ਉਡੀਕਦੀ ਰਹੀ
Ad Position 24