ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਪਿੰਡ ਗੁਰੂਸਰ ਕਾਉਂਕੇ (ਜਗਰਾਉਂ) ਵਿਖੇ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਸੰਗਤਾਂ ਨੇ ਸੰਗਤੀ ਰੂਪ ਵਿਚ ਗੁਰਬਾਣੀ ਦੇ ਪਾਠ ਅਤੇ ਕੀਰਤਨ ਕੀਤਾ ਗਿਆ | ਇਹ ਸਮਾਗਮ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਪ੍ਰੇਰਣਾ ਮੈਨੇਜਰ ਗੁਰਪ੍ਰੀਤ ਸਿੰਘ ਕਾਉਂਕੇ ਦੀ ਨਿਗਰਾਨੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸੰਗਤਾਂ ਨੇ ਸੰਗਤੀ ਰੂਪ ਵਿਚ ਪੰਜ ਬਾਣੀਆਂ, ਸੁਖਮਨੀ ਸਾਹਿਬ, ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ | ਇਸ ਤੋਂ ਬਾਅਦ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਗੁਰਦੁਆਰਾ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਕਾਉਂਕੇ ਨੇ ਕਿਹਾ ਕਿ ਗੁਰਬਾਣੀ ਆਪਣੇ ਮੁੱਖ ਨਾਲ ਪੜ੍ਹਨੀ ਜ਼ਰੂਰੀ ਹੈ ਪਰ ਇਸ ਤੋਂ ਵੱਧ ਲੋੜ ਧਿਆਨ ਲਾ ਕੇ ਸੁਣਨਾ ਹੈ | ਕਿਉਂਕਿ ਜਦ ਤੱਕ ਸੁਰਤ ਲਾ ਕੇ ਸੁਣਦੇ ਨਹੀਂ ਹਾਂ ਤਦ ਤੱਕ ਬਾਣੀ ਦਾ ਪ੍ਰਭਾਵ ਸਾਡੇ ਜੀਵਨ 'ਤੇ ਨਾ ਮਾਤਰ ਹੀ ਪਵੇਗਾ | ਇਸ ਲਈ ਸੁਣਨਾ ਹੀ ਸੰਸਾਰ ਅੰਦਰ ਮਨੁੱਖ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਆਖੀ ਗਈ ਹੈ | ਉਨ੍ਹਾਂ ਸੰਗਤਾਂ ਦਾ ਸੰਗਤੀ ਰੂਪ ਵਿਚ ਪਾਠ ਕਰਨਾ ਇਕ ਚੰਗਾ ਅਤੇ ਭਾਈਚਾਰਕ ਸਾਂਝ ਬਣਾਉਣ ਵਾਲਾ ਉਪਰਾਲਾ ਦੱਸਿਆ | ਇਸ ਮੌਕੇ ਵੱਖ-ਵੱਖ ਖਾਣ-ਪੀਣ ਪਦਾਰਥਾਂ ਦੇ ਲੰਗਰ ਵੀ ਲਾਏ ਗਏ | ਇਸ ਮੌਕੇ ਸਰਪ੍ਰੀਤ ਸਿੰਘ ਕਾਉਂਕੇ, ਭਾਈ ਸੁਖਦੀਪ ਸਿੰਘ ਸਿੱਧਵਾਂ, ਭਾਈ ਗੁਰਪ੍ਰੀਤ ਸਿੰਘ ਕਾਉਂਕੇ , ਭਾਈ ਜੋਗਾ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਜਸਵਿੰਦਰਪਾਲ ਸਿੰਘ, ਭਾਈ ਸੁਖਜੀਵਨ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਗੁਰਿੰਦਰ ਸਿੰਘ, ਭਾਈ ਤੇਜਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਰਾਜਪ੍ਰੀਤ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਗੁਲਜਾਰ ਸਿੰਘ ਆਦਿ ਹਾਜ਼ਰ ਸਨ |