20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਭਾਜਪਾ ਵਲੋਂ ਵਰਕਰਾਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਨਾਲ ਪਾਰਟੀ ਮਜ਼ਬੂਤ ਹੋਵੇਗੀ-ਸਨੀ ਕੈਂਥ/ਮਨਦੀਪ ਮੱਲਣ

Ad Position 21
No active advertisement
ਅਜੀਤ ਡੈਸਕ 01-02-2026
ਹੰਬੜਾਂ, 31 ਜਨਵਰੀ (ਮੇਜਰ ਹੰਬੜਾਂ)-ਭਾਜਪਾ ਵਲੋਂ ਵਰਕਰਾਂ ਨੂੰ ਪਾਰਟੀ 'ਚ ਦਿੱਤੀਆਂ ਜਾ ਰਹੀਆਂ ਅਹਿਮ ਜ਼ਿੰਮੇਵਾਰੀਆਂ ਨਾਲ ਭਾਜਪਾ ਪਿੰਡ ਪੱਧਰ 'ਤੇ ਹੋਰ ਮਜ਼ਬੂਤ ਹੋਵੇਗੀ ਤੇ 2027 ਦੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਅਤੇ ਭਾਜਪਾ ਦੇ ਵਿਪਾਰੀ ਸੈੱਲ ਦੇ ਸੀਨੀ: ਮੈਂਬਰ ਮਨਦੀਪ ਕੁਮਾਰ ਮੱਲਣ ਨੇ ਸਾਬਕਾ ਪੰਚ ਹਰਬੰਸ ਸਿੰਘ ਹੰਬੜਾਂ ਨੂੰ ਪ੍ਰਤਾਪ ਸਿੰਘ ਵਾਲਾ ਸਰਕਲ ਦੇ ਐੱਸ.ਸੀ. ਵਿੰਗ ਦਾ ਸਰਕਲ ਪ੍ਰਧਾਨ, ਅਲੋਕ ਪਾਲ ਨੂੰ ਪ੍ਰਤਾਪ ਸਿੰਘ ਵਾਲਾ ਮੰਡਲ ਦਾ ਸਕੱਤਰ ਅਤੇ ਸੰਜੇ ਗੁਪਤਾ ਹੰਬੜਾਂ ਨੂੰ ਐਗਜ਼ੀਕਿਊਟਿਵ ਮੈਂਬਰ ਦਾ ਨਿਯੁਕਤੀ ਪੱਤਰ ਦੇਣ ਸਮੇਂ ਗੱਲਬਾਤ ਕਰਦਿਆਂ ਕੀਤਾ | ਸਨੀ ਕੈਂਥ ਨੇ ਕਿਹਾ ਕਿ ਭਜਾਪ ਸੂਬੇ 'ਚ ਮਜ਼ਬੂਤ ਹੋ ਰਹੀ ਤੇ ਲੋਕ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼ ਦਿਖਾਈ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕਸਬਾ ਹੰਬੜਾਂ ਇਲਾਕੇ 'ਚ ਭਾਜਪਾ ਆਗੂ ਬਲਾਕ ਸੰਮਤੀ ਚੋਣ ਲੜਨ ਵਾਲੇ ਨੌਜਵਾਨ ਮਨਦੀਪ ਕੁਮਾਰ ਮੱਲਣ ਦੀ ਅਗਵਾਈ ਹੇਠ ਭਾਜਪਾ ਹੋਰ ਮਜ਼ਬੂਤ ਹੋ ਰਹੀ ਹੈ | ਇਸ ਮੌਕੇ ਭਾਜਪਾ ਆਗੂ ਵਿੱਕੀ ਗੁਪਤਾ, ਕਪਿਲ ਗੁਪਤਾ, ਮੁਨੀਸ਼ ਗੁਪਤਾ, ਅਮਿਤ ਸ਼ਾਹ, ਹਰਪਾਲ ਸਿੰਘ ਖਹਿਰਾ, ਰੋਹਿਤ ਮੁਜਾਲ, ਮੰਡਲ ਪ੍ਰਧਾਨ ਬਲਵੰਤ ਸਿੰਘ, ਅਨੁਜ ਮੋਦਗਿੱਲ, ਸਾਬਕਾ ਪੰਚ ਬਲਵੰਤ ਸਿੰਘ, ਗੁਰਬਖਸ਼ ਸਿੰਘ ਵਿੱਕੀ ਬਾਜਵਾ, ਕੁਲਦੀਪ ਸਿੰਘ ਮਾਨ, ਠੇਕੇਦਾਰ ਸ਼ੰਭੂ ਠਾਕੁਰ, ਰਵੀ ਕੁਮਾਰ ਬਿੱਟੂ, ਬਾਬੂ ਵਿਜੇ ਕੁਮਾਰ ਮੱਲਣ, ਭਾਜਪਾ ਆਗੂ ਅਸ਼ੌਕ ਕੁਮਾਰ ਗੁਪਤਾ ਸਮੇਤ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਰਹੂਮ ਸਾਬਕਾ ਵਿਧਾਇਕ ਭੈਣੀ ਇਕ ਨਿਰਪੱਖ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ-ਸਿੱਧੂ ਅਗਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਵਲੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ
Ad Position 24