17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਲਲਤੋਂ ਖੁਰਦ 'ਚ ਗ਼ਦਰੀ ਬਾਬਾ ਗੁਰਮੁਖ ਸਿੰਘ ਯਾਦਗਾਰੀ ਦੇਸ਼ ਭਗਤ ਮੇਲਾ 10 ਨੂੰ

Ad Position 21
No active advertisement
ਅਜੀਤ ਡੈਸਕ 05-02-2026
ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਗ਼ਦਰੀ ਬਾਬਾ ਗੁਰਮੁਖ ਸਿੰਘ ਯਾਦਗਾਰ ਕਮੇਟੀ ਲਲਤੋਂ ਖੁਰਦ (ਲੁਧਿ:) ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਇਨਕਲਾਬੀ ਦੇਸ਼ ਭਗਤ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ 49ਵੀਂ ਬਰਸੀ ਮੌਕੇ ਵਿਸ਼ਾਲ ਦੇਸ਼ ਭਗਤ ਮੇਲਾ 10 ਫਰਵਰੀ ਮੰਗਲਵਾਰ ਨੂੰ ਖੇਡ ਮੈਦਾਨ ਪਿੰਡ ਲਲਤੋਂ ਖੁਰਦ ਵਿਖੇ ਕਰਵਾਇਆ ਜਾ ਰਿਹਾ, ਇਹ ਜਾਣਕਾਰੀ ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਉਜਾਗਰ ਸਿੰਘ ਬੱਦੋਵਾਲ, ਮਾਸਟਰ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ ਕਿਲਾ ਰਾਏਪੁਰ, ਸੁਖਦੇਵ ਸਿੰਘ ਕਿਲਾ ਰਾਏਪੁਰ, ਚਰਨਜੀਤ ਸਿੰਘ ਹਿਮਾਂਯੂਪੁਰਾ, ਪ੍ਰਕਾਸ ਸਿੰਘ ਹਿੱਸੋਵਾਲ, ਪ੍ਰਧਾਨ ਰਣਜੀਤ ਸਿੰਘ ਜੀਤ, ਗੁਰਦੇਵ ਸਿੰਘ ਮੁੱਲਾਂਪੁਰ, ਜੋਗਿੰਦਰ ਸਿੰਘ ਸਹਿਜਾਦ, ਡਾ. ਅਮਰਜੀਤ ਸਿੰਘ ਹਿਮਾਂਯੂਪੁਰਾ ਹੋਰਨਾਂ ਵਲੋਂ ਮੀਟਿੰਗ ਉਪਰੰਤ ਦਿੱਤੀ ਗਈ | ਮਾ: ਜਸਦੇਵ ਸਿੰਘ ਲਲਤੋਂ ਅਨੁਸਾਰ ਸਮਾਗਮ ਸਮੇਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਰੰਗਕਰਮੀਆਂ ਵਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਮਹਾਨ ਗਦਰੀ ਬੀਬੀ ਗੁਲਾਬ ਕੌਰ ਦੇ ਸੰਗਰਾਮੀ ਜੀਵਨ 'ਤੇ ਅਧਾਰਤ ''ਧਰਤ ਵੰਗਾਰੇ ਤਖਤ ਨੂੰ ' ਨਾਟਕ ਦਾ ਮੰਚਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਲੋਕ ਪੱਖੀ ਇਨਕਲਾਬੀ ਕੋਰੀਓਗਰਾਫੀਆਂ ਤੇ ਗੀਤ ਸੰਗੀਤ ਦਰਸਕਾਂ ਦੀ ਖਿੱਚ ਦਾ ਕੇਂਦਰ ਬਣਨਗੇ | ਬਰਸੀ ਸਮਾਗਮ ਵਿਚ ਪੁੱਜ ਰਹੇ ਬੁਲਾਰਿਆਂ ਵਲੋਂ ਦੇਸ਼ ਦੇ ਮੌਜੂਦਾ ਹਾਲਾਤਾਂ, ਗ਼ਦਰੀ ਬਾਬਿਆਂ ਦੇ ਮਿਸ਼ਨ, ਅਧੂਰੇ ਕਾਰਜਾਂ, ਹੋਰ ਸਮਾਜਿਕ ਮੁੱਦਿਆਂ ਬਾਰੇ ਸੰਬੋਧਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਸਿਵਲ ਹਵਾਈ ਅੱਡੇ ਤੋਂ ਹੋਵੇਗੀ ਮਾਰਚ 'ਚ ਉਡਾਣਾਂ ਦੀ ਸ਼ੁਰੂਆਤ ਅਗਲੀ ਖ਼ਬਰ ਪਰਿਵਾਰ ਦੇ ਹਰ ਮੈਂਬਰ ਨੂੰ ਮਿਲੇਗਾ ਸਿਹਤ ਬੀਮਾ ਯੋਜਨਾ ਦਾ ਲਾਭ-ਰਮੇਸ਼ ਜੈਨ/ਹਰਸ਼ ਜੈਨ
Ad Position 24