17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਹਲਵਾਰਾ ਸਿਵਲ ਹਵਾਈ ਅੱਡੇ ਤੋਂ ਹੋਵੇਗੀ ਮਾਰਚ 'ਚ ਉਡਾਣਾਂ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 05-02-2026
ਹਲਵਾਰਾ, 4 ਫ਼ਰਵਰੀ (ਮਨਦੀਪ ਸਿੰਘ ਉੱਭੀ)-ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਦਘਾਟਨ ਕਰਨ ਤੋ ਉਪਰੰਤ ਹੁਣ ਇਕ ਮਾਰਚ ਵਿਚ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ | ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵੀ ਕਿਹਾ ਏਅਰ ਇੰਡੀਆ ਵਲੋ ਹਵਾਈ ਅੱਡੇ ਆਪਣਾ ਸਟਾਫ ਤਇਨਾਤ ਕੀਤਾ ਜਾ ਰਿਹਾ ਹੈ ਏਅਰਫੋਰਸ ਵਲੋਂ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਉਡਾਣਾਂ ਲਈ ਰਸਤਾ ਸਾਫ ਹੋ ਗਿਆ ਹੈ | ਇਸ ਏਅਰਪੋਰਟ ਨਾਲ ਮਾਲਵਾ ਖੇਤਰ ਨੂੰ ਵੱਡੀ ਸਹੂਲਤ ਮਿਲੇਗੀ | ਅੱਗੇ ਕਨੈਕਟਿੰਗ ਫਲਾਈਟਾਂ ਦੀ ਵੀ ਸ਼ੁਰੂਆਤ ਹੋਵੇਗੀ | ਹਲਵਾਰਾ ਹਵਾਈ ਅੱਡੇ ਦੇ ਸੀ.ਈ.ਓ ਜਗੀਰ ਸਿੰਘ ਨੇ ਦੱਸਿਆ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਸਟਾਫ ਦੀ ਤਇਨਾਤੀ ਦਾ ਕੰਮ ਚੱਲ ਰਿਹਾ ਉਡਾਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਕੁਝ ਦਿਨਾਂ ਵਿਚ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆ ਜਾ ਰਹੀਆ ਹਨ, ਉਨ੍ਹਾਂ ਦੱਸਿਆ ਮਾਰਚ ਦੇ ਅਰੰਭ ਵਿਚ ਉਡਾਣਾਂ ਸ਼ੁਰੂ ਹੋਣ ਦੀ ਪ੍ਰਕਿਰਿਆ ਚੱਲ ਰਹੀ ਜਿਸ ਵਿੱਚ ਏਅਰਇੰਡੀਆ ਦੀ ਫਲਾਈਟ ਸਵੇਰੇ ਅਤੇ ਸ਼ਾਮ ਨੂੰ ਦਿੱਲੀ ਜਾਵੇਗੀ, ਕੁਝ ਦਿਨਾਂ ਵਿਚ ਹਵਾਈ ਸਫਰ ਲਈ ਟਿਕਟਾਂ ਦੀ ਵੀ ਆਨਲਾਈਨ ਬੁਕਿੰਗ ਵੀ ਸ਼ੁਰੂ ਹੋ ਜਾਵੇਗੀ | ਸਿਕਉਰਿਟੀ ਵਲੋ0 ਹਵਾਈ ਅੱਡੇ ਤੇ ਆਮ ਪਬਲਿਕ ਦਾ ਫਿਲਹਾਲ ਆਉਣਾ ਜਾਣਾ ਰੋਕਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਿ੍ਤਕਾ ਸਰਬਜੀਤ ਕੌਰ ਦੀ ਯਾਦ 'ਚ ਮੋਮਬੱਤੀ ਮਾਰਚ ਤੇ ਚਾਈਨਾ ਡੋਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਲਲਤੋਂ ਖੁਰਦ 'ਚ ਗ਼ਦਰੀ ਬਾਬਾ ਗੁਰਮੁਖ ਸਿੰਘ ਯਾਦਗਾਰੀ ਦੇਸ਼ ਭਗਤ ਮੇਲਾ 10 ਨੂੰ
Ad Position 24