17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮਸ਼ਹੂਰ ਕਬੱਡੀ ਖਿਡਾਰੀ ਜਾਫ਼ੀ ਸੰਘਾ ਨੂੰ ਟਰੈਕਟਰ ਨਾਲ ਸਨਮਾਨਿਤ ਹੋਣ 'ਤੇ ਪਿੰਡ ਜਨੇਤਪੁਰਾ 'ਚ ਖੁਸ਼ੀ ਦੀ ਲਹਿਰ

Ad Position 21
No active advertisement
ਅਜੀਤ ਡੈਸਕ 05-02-2026
ਸਿੱਧਵਾਂ ਬੇਟ, 4 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਜਨੇਤਪੁਰਾ ਦੇ ਮਸਹੂਰ ਕਬੱਡੀ ਖਿਡਾਰੀ ਸਤਨਾਮ ਸਿੰਘ ਸੰਘਾ ਨੂੰ ਕਮਾਲਪੁਰਾ ਦੇ ਖੇਡ ਮੇਲੇ ਦੌਰਾਨ ਖੇਡ ਪ੍ਰਬੰਧਕਾਂ ਅਤੇ ਪ੍ਰਵਾਸੀ ਵੀਰਾਂ ਵਲੋਂ ਹਾਲੈਂਡ ਟਰੈਕਟਰ ਨਾਲ ਸਨਮਾਨਿਤ ਕਰਨ 'ਤੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਪਿੰਡ ਦੇ ਲੋਕਾਂ ਨੇ ਉਸ ਦੇ ਘਰ ਪੁੱਜ ਕੇ ਵਧਾਈਆਂ ਦਿੱਤੀਆਂ | ਇਸ ਮੌਕੇ ਫਾਇਨਾਂਸਰ ਜਗਦੀਪ ਸਿੰਘ ਜੌਹਲ ਨੇ ਦੱਸਿਆ ਕਿ ਸਤਨਾਮ ਸਿੰਘ ਸੰਘਾ ਨੇ 2002 ਤੋਂ ਲੰਬਾਂ ਸਮਾਂ ਜਾਫ਼ੀ ਵਜੋਂ ਸਾਫ਼-ਸੁਥਰੀ ਖੇਡ ਦਾ ਪ੍ਰਦਰਸ਼ਨ ਕੀਤਾ | ਉਨ੍ਹਾਂ ਨੇ ਵੱਡੇ-ਵੱਡੇ ਰੇਡਰਾਂ ਨੂੰ ਜੱਫੇ ਲਗਾ ਕੇ ਜੋ ਇਤਿਹਾਸ ਰਚਿਆ ਉਸ ਦੀ ਬਦੌਲਤ ਹੀ ਉਨ੍ਹਾਂ ਨੂੰ ਇਹ ਸਨਮਾਨ ਮਿਲਿਆ | ਇਸ ਦੌਰਾਨ ਸਰਪੰਚ ਦਵਿੰਦਰ ਸਿੰਘ ਜੌਹਲ, ਸਾਬਕਾ ਕਬੱਡੀ ਖਿਡਾਰੀ ਕਰਨੈਲ ਸਿੰਘ ਜੌਹਲ, ਪ੍ਰਧਾਨ ਜਗਰਾਜ ਸਿੰਘ ਜੌਹਲ, ਬਚਿੱਤਰ ਸਿੰਘ ਜੌਹਲ, ਹਰਜੀਤ ਸਿੰਘ ਕਾਲਾ ਅਤੇ ਹੋਰ ਪੰਚਾਇਤ ਮੈਂਬਰਾਂ ਅਤੇ ਖਿਡਾਰੀਆਂ ਨੇ ਜਾਫ਼ੀ ਸਤਨਾਮ ਸਿੰਘ ਸੰਘਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਭੁਪਿੰਦਰ ਸਿੰਘ 'ਭਿੰਦਰ ਦਿਓਲ' ਬੋਪਾਰਾਏ ਕਲਾਂ ਅਗਲੀ ਖ਼ਬਰ ਮਿ੍ਤਕਾ ਸਰਬਜੀਤ ਕੌਰ ਦੀ ਯਾਦ 'ਚ ਮੋਮਬੱਤੀ ਮਾਰਚ ਤੇ ਚਾਈਨਾ ਡੋਰ ਖ਼ਿਲਾਫ਼ ਰੋਸ ਪ੍ਰਦਰਸ਼ਨ
Ad Position 24