17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਭੋਗ 'ਤੇ ਵਿਸ਼ੇਸ਼-ਭੁਪਿੰਦਰ ਸਿੰਘ 'ਭਿੰਦਰ ਦਿਓਲ' ਬੋਪਾਰਾਏ ਕਲਾਂ

Ad Position 21
No active advertisement
ਅਜੀਤ ਡੈਸਕ 05-02-2026
ਗੁਰੂਸਰ ਸੁਧਾਰ- ਭੁਪਿੰਦਰ ਸਿੰਘ ਉਰਫ਼ ਭਿੰਦਰ ਦਿਓਲ ਦਾ ਜਨਮ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਮਾ: ਸ: ਕੇਹਰ ਸਿੰਘ ਦਿਓਲ ਦੇ ਗ੍ਰਹਿ ਪਿੰਡ ਬੋਪਾਰਾਏ ਕਲਾਂ ਵਿਖੇ 7 ਜੂਨ 1968 ਨੂੰ ਹੋਇਆ | ਭਿੰਦਰ ਦਿਓਲ ਦੀ ਉਮਰ ਮਹਿਜ 10 ਵਰਿ੍ਹਆਂ ਦੀ ਹੋਵੇਗੀ ਕਿ ਮਾਂ ਸੁਰਜੀਤ ਕੌਰ ਦੇ ਅਕਾਲ ਚਲਾਣੇ ਨਾਲ ਤਿੰਨੇ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਸਦਾ ਲਈ ਉੱਠ ਗਿਆ | ਵੱਡੀ ਭੈਣ ਸਰਬਜੀਤ ਕੌਰ ਨੇ ਪਿਤਾ ਮਾ. ਕੇਹਰ ਸਿੰਘ ਦਿਓਲ ਦੇ ਮੋਢੇ ਨਾਲ ਮੋਢਾ ਜੋੜਦਿਆਂ ਜਿਥੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਅਹਿਮ ਭੂਮਿਕਾ ਨਿਭਾਈ ਉਥੇ ਭਰਾ ਭਿੰਦਰ ਦਿਓਲ ਤੇ ਭੈਣ ਮਨਜੀਤ ਕੌਰ ਦਾ ਪਾਲਣ ਪੋਸ਼ਣ ਦਾ ਜ਼ਿੰਮਾ ਚੁੱਕਿਆ | ਆਪਣੀ ਕਾਬਲੀਅਤ ਸਦਕਾ ਸਰਬਜੀਤ ਕੌਰ ਅਧਿਆਪਨ ਦੇ ਕਿੱਤੇ ਨਾਲ ਜੁੜ ਗਈ | ਭਿੰਦਰ ਦਿਓਲ ਨੇ ਮੁੱਢਲੀ ਤੇ ਮੈਟਿ੍ਕ ਤੱਕ ਦੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ ਇਸ ਉਪਰੰਤ ਟਰਾਂਸਪੋਰਟ ਦੇ ਕਿੱਤੇ ਵਿਚ ਸਖ਼ਤ ਮਿਹਨਤ ਕੀਤੀ | ਪਿੰਡ ਦੀ ਸੰਤ ਸੁੰਦਰ ਸਿੰਘ ਸਪੋਰਟਸ ਕਲੱਬ ਦਾ 20 ਸਾਲ ਸਹਾਇਕ ਸਕੱਤਰ ਰਹਿਣ ਤੋਂ ਇਲਾਵਾ ਉਹ ਸੰਤ ਗਿਆਨੀ ਕਿਰਪਾਲ ਸਿੰਘ ਵੈੱਲਫੇਅਰ ਟਰੱਸਟ ਦਾ ਸਰਗਰਮ ਮੈਂਬਰ ਹੁੰਦਿਆਂ ਸਮਾਜ ਭਲਾਈ ਦੇ ਕੰਮਾਂ ਵਿਚ ਜੁਟਿਆ ਰਹਿੰਦਾ | ਉਹ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਆਪਣਾ ਆਦਰਸ਼ ਮੰਨਦਾ ਤੇ ਉਨ੍ਹਾਂ ਦਾ ਵਫ਼ਾਦਾਰ ਰਿਹਾ | ਸ੍ਰੀਮਤੀ ਸਨਮਦੀਪ ਕੌਰ ਨਾਲ ਵਿਆਹੁਤਾ ਜੀਵਨ ਦੌਰਾਨ ਭਿੰਦਰ ਦਿਓਲ ਦੇ ਗ੍ਰਹਿ ਦੋ ਬੇਟਿਆਂ ਅਮਨਦੀਪ ਸਿੰਘ ਦਿਓਲ ਤੇ ਵਿਪਨਦੀਪ ਸਿੰਘ ਦਿਓਲ ਨੇ ਜਨਮ ਲਿਆ | ਦੋਵਾਂ ਬੱਚਿਆਂ ਨੂੰ ਪਤਨੀ ਤੇ ਭਿੰਦਰ ਦਿਓਲ ਵਲੋਂ ਉੱਚ ਤਾਲੀਮ ਹਾਸਲ ਕਰਵਾਈ ਗਈ | ਭਿੰਦਰ ਦਿਓਲ ਦੀ ਵੱਡੀ ਭੈਣ ਸਰਬਜੀਤ ਕੌਰ ਕੈਨੇਡਾ ਜਦਕਿ ਛੋਟੀ ਭੈਣ ਮਨਜੀਤ ਕੌਰ ਹਾਲੈਂਡ ਵਿਖੇ ਸੈਟਲਡ ਹੈ | ਇਕ ਬੇਟਾ ਵਿਦੇਸ਼ ਜਦਕਿ ਦੂਜਾ ਇਥੇ ਹੀ ਆਪਣਾ ਕਰੋਬਾਰ ਕਰਦਾ ਹੈ | ਮਹਿਜ 56 ਸਾਲ ਦੀ ਉਮਰ ਵਿਚ ਭਿੰਦਰ ਦਿਓਲ ਬੀਤੇ ਦਿਨੀਂ ਸਭਨਾਂ ਨੂੰ ਸਦੀਵੀਂ ਵਿਛੋੜਾ ਦੇ ਗਿਆ ਹੈ | ਉਸ ਨਮਿਤ ਪਾਠ ਦਾ ਭੋਗ ਅੱਜ 5 ਫਰਵਰੀ ਨੂੰ ਗੁਰਦੁਆਰਾ ਸੱਚਖੰਡ ਸਾਹਿਬ ਬੋਪਾਰਾਏ ਕਲਾਂ ਵਿਖੇ ਬਾਅਦ ਦੁਪਹਿਰ ਪਵੇਗਾ |
-ਬਲਵਿੰਦਰ ਸਿੰਘ ਧਾਲੀਵਾਲ, ਪ.ਪ.
Ad Position 22
No active advertisement
ਪਿਛਲੀ ਖ਼ਬਰ ਸਵਾਮੀ ਰੂਪ ਚੰਦ ਜੈਨ ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਅਗਲੀ ਖ਼ਬਰ ਮਸ਼ਹੂਰ ਕਬੱਡੀ ਖਿਡਾਰੀ ਜਾਫ਼ੀ ਸੰਘਾ ਨੂੰ ਟਰੈਕਟਰ ਨਾਲ ਸਨਮਾਨਿਤ ਹੋਣ 'ਤੇ ਪਿੰਡ ਜਨੇਤਪੁਰਾ 'ਚ ਖੁਸ਼ੀ ਦੀ ਲਹਿਰ
Ad Position 24