ਵਿਧਾਇਕ ਇਯਾਲੀ ਦੇ ਯਤਨਾ ਨੂੰ ਪਿਆ ਬੂਰ!
ਅਜੀਤ ਡੈਸਕ
21-02-2026
ਹੰਬੜਾਂ, 20 ਫਰਵਰੀ (ਮੇਜਰ ਹੰਬੜਾਂ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਹਮੇਸ਼ਾਂ ਹੀ ਹਲਕੇ ਦੇ ਲੋਕਾਂ ਦੀ ਬਾਂਹ ਫੜੀ ਹੈ, ਚਾਹੇ ਉਹ ਮੀਂਹ ਦੇ ਦਿਨਾਂ 'ਚ ਪੱਲਿਓ ਤਰਪਾਲਾਂ ਵੰਡੇ ਜਾਣ ਦਾ ਕੰਮ ਹੋਵੇ, ਭਾਵੇਂ ਲੋੜਵੰਦ ਪਰਿਵਾਰਾਂ ਦੇ ਡਿੱਗੇ ਘਰਾਂ ਦੀਆਂ ਛੱਤਾਂ ਪਾਏ ਜਾਣ ਦਾ ਕੰਮ ਹੋਵੇ ਜਾਂ ਗਰੀਬ ਪਰਿਵਾਰ ਦੇ ਘਰ ਬਣਾਉਣ ਦੀ ਗੱਲ ਹੋਵੇ, ਉਨ੍ਹਾਂ ਨੇ ਹਮੇਸ਼ਾਂ ਲੋਕਾਂ ਦੀ ਮੱਦਦ ਕੀਤੀ ਹੈ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਰਾਮ ਆਸਰਾ ਸਿੰਘ ਚੱਕ, ਸਾਬਕਾ ਸਰਪੰਚ ਮਨਜੀਤ ਸਿੰਘ ਉੱਪਲ ਅਤੇ ਨੰਬਰਦਾਰ ਰਣਜੀਤ ਸਿੰਘ ਭੰਗੂ ਨੇ ਵਿਧਾਇਕ ਇਯਾਲੀ ਵਲੋਂ ਲੁਧਿਆਣਾ ਵਾਇਆ ਹੰਬੜਾਂ-ਸਿੱਧਵਾਂ ਬੇਟ ਸੜਕ 'ਤੇ ਪੱਲਿਓ ਪੈਚਵਰਕ ਕਰਵਾ ਕੇ, ਉਕਤ ਸੜਕ ਬਣਾਏ ਜਾਣ ਦੇ ਚੁੱਕੇ ਗਏ ਮੁੱਦੇ ਨਾਲ ਹੁਣ ਉਕਤ ਸੜਕ 'ਤੇ ਪ੍ਰੀਮਿਕਸ ਪੈਣ ਦੇ ਕੰਮ ਸ਼ੁਰੂ ਹੋਣ ਦੀ ਸ਼ਲਾਘਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ. ਇਯਾਲੀ ਵਲੋਂ ਹਲਕੇ 'ਚ ਚੰਗੀ ਪਕੜ ਦੇ ਨਾਲ ਉਨ੍ਹਾਂ ਦੇ ਅਧਿਕਾਰੀਆਂ ਨਾਲ ਚੰਗੇ ਸਬੰਧਾਂ ਨੇ ਹਮੇਸ਼ਾਂ ਹੀ ਹਲਕੇ ਨੂੰ ਵਿਕਾਸ ਪੱਖੋਂ ਅੱਗੇ ਰੱਖਿਆ ਤੇ ਸ. ਇਯਾਲੀ ਵੀ ਬਿਨਾਂ ਭੇਦਭਾਵ ਹਲਕੇ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਕਰਵਾਉਣ ਦਾ ਬਲ ਰੱਖਦੇ ਹਨ | ਰਾਮ ਆਸਰਾ ਚੱਕ ਨੇ ਕਿਹਾ ਕਿ ਵਿਧਾਇਕ ਇਯਾਲੀ ਦੇ ਯਤਨਾ ਸਦਕਾ ਹੀ ਵਿਧਾਨ ਸਭਾ ਹਲਕਾ ਹਮੇਸ਼ਾਂ ਹੀ ਵਿਕਾਸ ਕਾਰਜਾਂ 'ਚ ਮੋਹਰੀ ਰਿਹਾ ਹੈ, ਕਿਉਂਕਿ ਸ. ਇਯਾਲੀ ਨਿੱਜੀ ਤੌਰ 'ਤੇ ਹਲਕੇ ਦੇ ਲੋਕਾਂ ਦੀ ਮੱਦਦ ਕਰਦੇ ਹਨ ਤੇ ਹਲਕੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦੇ ਹਨ |