18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਿਧਾਇਕ ਇਯਾਲੀ ਨਾਲ ਹਲਕਾ ਦਾਖਾ ਦੇ ਵਰਕਰ ਚੱਟਾਨ ਵਾਂਗ ਖੜੇ੍ਹ ਹਨ- ਭੰਗੂ

Ad Position 21
No active advertisement
ਅਜੀਤ ਡੈਸਕ 06-03-2026
ਹੰਬੜਾਂ, 5 ਮਾਰਚ (ਮੇਜਰ ਹੰਬੜਾਂ)-ਜੇਕਰ ਹਲਕਾ ਦਾਖਾ ਦੀ ਗੱਲ ਕਰੀਏ ਤਾਂ ਇੱਥੇ ਪਿਛਲੀਆਂ ਕਈ ਵਿਧਾਨ ਸਭਾ ਚੋਣਾਂ ਜਿੱਤਣ ਦੇ ਨਾਲ ਜ਼ਿਮਨੀ ਚੋਣ 'ਚ ਵੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਲੋਕਾਂ ਨੇ ਪਲਕਾਂ 'ਤੇ ਬਿਠਾਇਆ ਹੈ ਤੇ ਹੁਣ ਵੀ ਹਲਕਾ ਦਾਖਾ ਦੇ ਲੋਕ ਸ: ਇਯਾਲੀ ਨਾਲ ਚੱਟਾਨ ਵਾਂਗ ਖੜੇ੍ਹ ਹਨ | ਇਹ ਪ੍ਰਗਟਾਵਾ ਵਿਧਾਇਕ ਮਨਪ੍ਰੀਤ ਇਯਾਲੀ ਦੇ ਅਤੀ ਨਜ਼ਦੀਕੀ ਸੀਨੀਅਰ ਆਗੂ ਹਰਦੀਪ ਸਿੰਘ ਭੰਗੂ ਯੂ.ਐੱਸ.ਏ. ਨੇ ਸ: ਇਯਾਲੀ 'ਤੇ ਉਂਗਲਾ ਚੁੱਕਣ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਦੇ ਲੋਕ ਸ: ਇਯਾਲੀ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ ਤੇ ਉਹ ਕਦੇ ਵੀ ਸ: ਇਯਾਲੀ ਦੀ ਪਿੱਠ ਨਹੀਂ ਲੱਗਣ ਦੇਣਗੇ | ਹਰਦੀਪ ਸਿੰਘ ਭੰਗੂ ਨੇ ਦਾਅਵਾ ਕੀਤਾ ਕਿ ਹਲਕਾ ਦਾਖਾ ਨਿਰੋਲ ਪੰਥਕ ਹਲਕਾ ਹੈ ਤੇ ਇਥੋਂ ਪੰਥਕ ਸੋਚ ਰੱਖਣ ਵਾਲੇ ਵਿਧਾਇਕ ਇਯਾਲੀ ਵਰਗੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਹੀ ਲੋਕਾਂ ਦੇ ਆਗੂ ਬਣ ਸਕਦੇ ਹਨ ਤੇ ਸ: ਇਯਾਲੀ ਵਲੋਂ ਹਲਕਾ ਦਾਖਾ ਦੀ ਹਰ ਚੋਣ ਵਿਚ ਇਹ ਸਾਬਿਤ ਵੀ ਕੀਤਾ ਜਾ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਦੀ ਮੀਟਿੰਗ ਅਗਲੀ ਖ਼ਬਰ 10 ਦੀ ਅਕਾਲੀ ਦਲ ਦੀ ਰੈਲੀ ਇਤਿਹਾਸਕ ਹੋਵੇਗੀ- ਕੋਟ ਪਨੈਚ, ਕੋਟ ਸੇਖੋਂ
Ad Position 24