17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੀ.ਟੀ. ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 06-03-2026
ਜਗਰਾਉਂ, 5 ਮਾਰਚ (ਵਿਨੋਦ ਕੁਮਾਰ)-ਸੀ.ਟੀ ਯੂਨੀਵਰਸਿਟੀ ਦੇ ਸਟੂਡੈਂਟ ਵੈੱਲਫੇਅਰ ਵਲੋਂ ਦੋ ਦਿਨਾਂ ਭਗਤੀਮਈ ਅਤੇ ਸੱਭਿਆਚਾਰਕ ਸਮਾਰੋਹ ਦਾ ਸਫ਼ਲ ਆਯੋਜਨ ਕੀਤਾ ਗਿਆ | ਜਿਸ ਵਿਚ 'ਰੰਗ ਉਤਸ਼ਵ' ਦਾ ਦੋ ਦਿਨਾਂ ਸਮਾਰੋਹ ਡਿਵਿਜ਼ਨ ਆਫ ਸਟੂਡੈਂਟ ਵੈੱਲਫੇਅਰ ਵਲੋਂ ਆਯੋਜਿਤ ਕੀਤਾ ਗਿਆ | ਜਿਸ ਦੌਰਾਨ ਵਿਦਿਆਰਥੀਆਂ ਨੇ ਭਗਤੀ ਰੰਗ ਬਿਖੇਰੇ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹੋਲੀ ਦੇ ਤਿਉਹਾਰ ਨੂੰ ਪ੍ਰੰਪਰਾ, ਰਚਨਾਤਮਕਤਾ ਅਤੇ ਭਗਤੀ ਦੇ ਸੁੰਦਰ ਮਿਲਾਪ ਨਾਲ ਮਨਾਇਆ | ਸਮਾਰੋਹ ਦੀ ਸ਼ੁਰੂਆਤ ਸਕੂਲ-ਵਾਈਜ਼ ਮਟਕਾ ਸਜ਼ਾਵਟ ਮੁਕਾਬਲੇ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਕਲਾਤਮਕ ਹੁਨਰ ਅਤੇ ਸੱਭਿਆਚਾਰਕ ਅਭਿਵਿਆਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਿੱਟੀ ਦੇ ਘੜਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ | ਇਸ ਮੁਕਾਬਲੇ ਨੇ ਕੈਂਪਸ ਦੇ ਮਾਹੌਲ ਨੂੰ ਰੰਗਾਂ ਅਤੇ ਰਚਨਾਤਮਕਤਾ ਨਾਲ ਰੌਸ਼ਨ ਕਰ ਦਿੱਤਾ | ਨਤੀਜਿਆਂ ਦਾ ਐਲਾਨ ਬਹੁਤ ਉਤਸ਼ਾਹ ਨਾਲ ਕੀਤਾ ਗਿਆ | ਇਸ ਮੌਕੇ ਭਗਵਾਨ ਸ੍ਰੀ ਕਿ੍ਸ਼ਨ ਜੀ ਦੇ ਅਭਿਸ਼ੇਕ ਨਾਲ ਆਧਿਆਤਮਿਕ ਮਾਹੌਲ ਬਣਿਆ, ਜਿਸ ਤੋਂ ਬਾਅਦ ਸ਼ਾਂਤਮਈ ਅਤੇ ਮਨਮੋਹਕ ਪੁਸ਼ਪ ਹੋਲੀ ਮਨਾਈ ਗਈ | ਰੰਗਾਂ ਦੀ ਥਾਂ ਸੁਗੰਧਿਤ ਫੁੱਲਾਂ ਦੀ ਵਰਖਾ ਕੀਤੀ ਗਈ, ਜਿਸ ਨਾਲ ਪਵਿੱਤਰ ਅਤੇ ਸਕਾਰਾਤਮਕ ਵਾਤਾਵਰਣ ਤਿਆਰ ਹੋਇਆ, ਜੋ ਵਿਦਿਆਰਥੀਆਂ ਦੇ ਦਿਲਾਂ ਨੂੰ ਛੂਹ ਗਿਆ | ਇਸਕਾਨ ਦੇ ਭਜ਼ਨਾਂ ਦੀ ਮਧੁਰ ਧੁਨ ਨੇ ਆਧਿਆਤਮਿਕ ਮਾਹੌਲ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ ਅਤੇ ਯੂਨੀਵਰਸਿਟੀ ਵਿਚ ਸ਼ਾਂਤੀ ਅਤੇ ਸਕਾਰਾਤਮਕਤਾ ਦਾ ਸੰਦੇਸ਼ ਫੈਲਾਇਆ | ਪਾਰੰਪਰਿਕ ਦਹੀ ਹਾਂਡੀ ਸਮਾਰੋਹ ਨੇ ਤਿਉਹਾਰ ਵਿਚ ਜੋਸ਼ ਅਤੇ ਰੌਣਕ ਭਰ ਦਿੱਤੀ, ਜੋ ਭਗਵਾਨ ਸ੍ਰੀ ਕਿ੍ਸ਼ਨ ਜੀ ਦੀਆਂ ਲੀਲਾਵਾਂ, ਏਕਤਾ ਅਤੇ ਟੀਮ ਸਪਿਰਟ ਦਾ ਪ੍ਰਤੀਕ ਹੈ | ਆਪਣੇ ਵਿਚਾਰ ਸਾਂਝੇ ਕਰਦੇ ਹੋਏ ਡਿਵਿਜ਼ਨ ਆਫ ਸਟੂਡੈਂਟ ਵੈੱਲਫੇਅਰ ਦੇ ਡਾਇਰੈਕਟਰ, ਦਵਿੰਦਰ ਸਿੰਘ ਨੇ ਕਿਹਾ ਸੀ.ਟੀ ਯੂਨੀਵਰਸਿਟੀ ਵਿਚ ਰੰਗ ਉਤਸ਼ਵ ਸਾਡੇ ਸੱਭਿਆਚਾਰਕ ਮੁੱਲਾਂ ਨੂੰ ਸੰਭਾਲਣ ਅਤੇ ਵਿਦਿਆਰਥੀਆਂ ਵਿਚ ਏਕਤਾ ਅਤੇ ਸਕਾਰਾਤਮਕਤਾ ਨੂੰ ਵਧਾਵਾ ਦੇਣ ਦੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ | ਇਸ ਤਰ੍ਹਾਂ ਦੇ ਸਮਾਰੋਹ ਜੀਵਨ ਭਰ ਦੀਆਂ ਯਾਦਾਂ ਬਣਾਉਂਦੇ ਹਨ ਅਤੇ ਯੂਨੀਵਰਸਿਟੀ ਪਰਿਵਾਰ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ | ਪ੍ਰੋ. ਚਾਂਸਲਰ, ਡਾ. ਮਨਬੀਰ ਸਿੰਘ ਨੇ ਕਿਹਾ, ਪੁਸ਼ਪ ਹੋਲੀ ਅਤੇ ਰੰਗ ਉਤਸ਼ਵ ਵਰਗੇ ਤਿਉਹਾਰ ਸਿਰਫ਼ ਮਨਾਉਣ ਲਈ ਨਹੀਂ ਹੁੰਦੇ, ਇਹ ਸਾਡੀ ਸਮਿ੍ੱਧ ਸੱਭਿਆਚਾਰਕ ਵਿਰਾਸਤ ਅਤੇ ਆਧਿਆਤਮਿਕ ਜੜ੍ਹਾਂ ਦਾ ਦਰਪਣ ਹਨ |
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਬੀ.-ਆਈ. ਐੱਮ. ਟੀ. ਦੇ ਵਿਦਿਆਰਥੀਆਂ ਨੇ ਹੋਲੀ ਮਨਾਈ ਅਗਲੀ ਖ਼ਬਰ ਭਾਜਪਾ ਦੀ 14 ਨੂੰ ਹੋਣ ਵਾਲੀ ਕਿੱਲੀ ਚਾਹਲਾਂ ਰੈਲੀ ਸੰਬੰਧੀ ਲੋਕਾਂ ਨੂੰ ਕੀਤਾ ਲਾਮਬੰਦ
Ad Position 24