ਮੁੱਲਾਂਪੁਰ-ਦਾਖਾ, 5 ਮਾਰਚ (ਨਿਰਮਲ ਸਿੰਘ ਧਾਲੀਵਾਲ)-ਰੰਗਾਂ ਦੇ ਤਿਉਹਾਰ ਹੋਲੀ ਨੂੰ ਲੈ ਕੇ ਇਲਾਕੇ 'ਚ ਨਾਮਵਰ ਉਚੇਰੀ ਵਿੱਦਿਅਕ ਸੰਸਥਾ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀ.ਟੀ.ਬੀ-ਆਈ.ਐੱਮ.ਟੀ) ਦਾਖਾ ਦੇ ਵਿਦਿਆਰਥੀਆਂ ਨੇ ਗੁਲਾਲ ਲਗਾ ਕੇ ਹੋਲੀ ਦਾ ਤਿਉਹਾਰ ਮਨਾਉਂਦਿਆਂ ਮਨਪ੍ਰਚਾਵਾ ਕੀਤਾ | ਰੰਗਾਂ ਵਿਚ ਰੰਗੇ ਵਿਦਿਆਰਥੀ ਆਪਾ ਭੁੱਲੇ ਵੇਖਣ ਨੂੰ ਮਿਲੇ | ਵਿਦਿਆਰਥੀਆਂ ਵਲੋਂ ਹੋਲੀ ਖੇਡੇ ਜਾਣ ਮੌਕੇ ਸੰਦੇਸ਼ ਦਿੱਤਾ ਕਿ ਹੋਲੀ ਮਨਾਓ, ਹੁੱਲੜਬਾਜ਼ੀ ਨਾ ਹੋਵੇ | ਮਿਆਰੀ ਅਤੇ ਨੈਤਿਕ ਸਿੱਖਿਆ ਮਾਨਸਿਕਤਾ ਨੂੰ ਸੁਧਾਰਨ ਦਾ ਪ੍ਰਣ ਹੋਵੇ | ਉਨ੍ਹਾਂ ਦੱਸਿਆ ਕਿ ਹੋਲੀ ਦਾ ਤਿਉਹਾਰ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ, ਇਹ ਸਾਨੂੰ ਪਿਆਰ, ਸਾਂਝ ਤੇ ਭਾਈਚਾਰਾ ਵਧਾਉਣ ਦਾ ਸੰਦੇਸ ਦਿੰਦਾ ਹੈ | ਸਾਨੂੰ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਤਿਉਹਾਰਾਂ ਨੂੰ ਆਪਸੀ ਪ੍ਰੇਮ-ਪਿਆਰ ਨਾਲ ਮਨਾਈਏ |