ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਬਾਬਾ ਈਸ਼ਰ ਸਿੰਘ ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ, ਜੋ ਕਿ ਸੀ.ਬੀ.ਐੱਸ.ਈ. ਬੋਰਡ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਜਿੱਥੇ ਨਵੇਂ ਸ਼ੁਰੂ ਹੋ ਰਹੇ 2026-27 ਵਿੱਦਿਅਕ ਸ਼ੈਸ਼ਨ ਲਈ ਦਾਖ਼ਲਾ ਸ਼ੁਰੂ ਹੋ ਚੁੱਕਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿ੍ੰਸੀਪਲ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਸੰਸਥਾ ਵਿਚ ਪ੍ਰੀ-ਨਰਸਰੀ ਤੋਂ ਬਾਰ੍ਹਵੀਂ ਕਲਾਸ ਤੱਕ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਇਸ ਸੰਸਥਾ ਵਿਚ ਨਵੇਂ ਵਿਦਿਆਰਥੀਆਂ ਲਈ ਦਾਖ਼ਲਾ ਫ਼ੀਸ ਮੁਫ਼ਤ ਹੋਵੇਗੀ, ਤਜਰਬੇਕਾਰ ਸਟਾਫ਼ ਦੀ ਸਹੂਲਤ, ਵਾਜਬ ਫ਼ੀਸ ਰੇਟ, ਵਧੀਆ ਬੱਸ ਸਹੂਲਤ, ਅੰਗਰੇਜ਼ੀ ਮੀਡੀਅਮ, ਹਰ ਸਾਲ ਅਨੇਕਾਂ ਧਾਰਮਿਕ, ਖੇਡਾਂ ਤੇ ਸੱਭਿਆਚਾਰਕ ਨਾਲ ਸਬੰਧਿਤ ਗਤੀਵਿਧੀਆਂ, ਅੰਗੇਰਜੀ ਸਪੋਕਨ 'ਤੇ ਜ਼ੋਰ, ਵਧੀਆ ਸਾਇੰਸ/ਮੈਥ ਤੇ ਕੰਪਿਊਟਰ ਲੈੱਬ ਸਮੇਤ ਆਦਿ ਸਹੂਲਤਾਂ ਬੱਚਿਆਂ ਲਈ ਉਪਲੱਬਧ ਹਨ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਜਲਦ ਤੋਂ ਜਲਦ ਉਨ੍ਹਾਂ ਦੇ ਸਕੂਲ ਨਾਲ ਰਾਬਤਾ ਕੀਤਾ ਜਾਵੇ |