ਜਗਰਾਉਂ, 5 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਜਗਰਾਉਂ ਵਿਖੇ ਸ੍ਰੀ ਬਾਲਾ ਜੀ ਮੰਦਰ ਦੀ ਦੂਜੀ ਵਰ੍ਹੇਗੰਢ 'ਤੇ 17 ਅਪ੍ਰੈਲ ਨੂੰ ਰਾਤ 8 ਵਜੇ ਤੋਂ ਕਰਵਾਏ ਜਾ ਰਹੇ ਸੰਕੀਰਤਨ ਉਤਸਵ ਦੀ ਬੀਤੀ ਰਾਤ ਜੈਕਾਰਿਆਂ ਦੀ ਗੂੰਜ ਵਿਚ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ | ਪ੍ਰਧਾਨ ਮੁਕੇਸ਼ ਬਾਂਸਲ ਰੀਚੂ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿਚ ਸਮਾਜ ਸੇਵੀ ਕਾਂਤਾ ਦੇਵੀ ਸਿੰਗਲਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ ਸਮੇਤ ਪੁੱਜੀਆਂ ਸ਼ਖਸੀਅਤਾਂ ਨੇ ਸੱਦਾ ਪੱਤਰ ਅਤੇ ਸਾਲਾਨਾ ਸਮਾਗਮ ਦੀ ਪ੍ਰਚਾਰ ਸਮੱਗਰੀ ਜਾਰੀ ਕੀਤੀ | ਇਸ ਸਬੰਧੀ ਜਨਰਲ ਸਕੱਤਰ ਅਸ਼ੀਸ਼ ਗੁਪਤਾ ਨੇ ਦੱਸਿਆ ਕਿ 17 ਅਪ੍ਰੈਲ ਨੂੰ ਕਰਵਾਏ ਜਾ ਰਹੇ ਸੰਕੀਰਤਨ ਉਤਸਵ ਵਿਚ ਸਾਲਾਸਰ ਬਾਲਾ ਜੀ ਮੰਦਰ ਰਾਜਸਥਾਨ ਤੋਂ ਪੁਜਾਰੀ ਨਿਤਿਨ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਸੰਕੀਰਤਨ ਉਤਸਵ ਵਿਚ ਜੈਪੁਰ ਤੋਂ ਭਜਨ ਸਮਰਾਟ ਅਭਿਸ਼ੇਕ ਨਾਮਾ ਭਜਨਾਂ ਨਾਲ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਇਸ ਤੋਂ ਪਹਿਲਾਂ ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ ਦੀ ਮੰਡਲੀ ਭਜਨਾਂ ਰਾਹੀਂ ਹਾਜ਼ਰੀ ਭਰਨਗੇ | ਉਨ੍ਹਾਂ ਦੱਸਿਆ ਕਿ 16 ਅਪ੍ਰੈਲ ਨੂੰ ਸ੍ਰੀ ਰਾਮਾਇਣ ਜੀ ਦਾ ਪਾਠ ਆਰੰਭ ਹੋਵੇਗਾ, ਜਿਸ ਦਾ ਭੋਗ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਪਵੇਗਾ ਅਤੇ ਰਾਤ ਨੂੰ ਸੰਕੀਰਤਨ ਉਤਸਵ ਹੋਵੇਗਾ | ਇਸ ਸੰਕੀਰਤਨ ਉਤਸਵ ਵਿਚ ਸਮਾਜ ਸੇਵੀ ਰਾਸ਼ੀ ਅਗਰਵਾਲ ਜੋਤ ਜਗਾਉਣਗੇ, ਜਦਕਿ ਅਮਰਜੀਤ ਸਿੰਘ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | ਸ਼ਹਿਰ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਵਿਚ ਇਸ ਸਮਾਗਮ ਵਿਚ ਵਿਸ਼ੇਸ਼ ਸਹਿਯੋਗ ਕਰ ਰਹੀਆਂ ਹਨ | ਇਸ ਮੌਕੇ ਧਰਮਵੀਰ ਗੋਇਲ, ਤਰਸੇਮ ਲਾਲ ਗੁਪਤਾ, ਸੰਜੀਵ ਗਰਗ, ਅਸ਼ਵਨੀ ਗਰਗ, ਮਨਮੋਹਨ ਸਿੰਗਲਾ, ਸਤੀਸ਼ ਸਿੰਗਲਾ, ਰਾਜੀਵ ਗੁਪਤਾ, ਨਵੀਨ ਗੁਪਤਾ, ਸੁਦਰਸ਼ਨ ਗਰਗ, ਰਾਜੀਵ ਗੁਪਤਾ, ਹਰੀ ਓਮ, ਅਨਿਲ ਕੁਮਾਰ ਸ਼ੈਂਟੀ, ਨੀਸ਼ੂ ਅਰੋੜਾ, ਰੋਹਿਤ ਅਰੋੜਾ, ਪਿਊਸ਼ ਗਰਗ, ਪਿ੍ੰਸੀਪਲ ਨੀਲਮ ਸ਼ਰਮਾ, ਅਸ਼ੀਸ਼ ਗੁਪਤਾ ਸੋਨੂੰ, ਮਨੋਜ ਮਿੱਤਲ, ਜਤਿੰਦਰ ਕੁਮਾਰ ਮਿੱਠੂ, ਮਨੋਜ ਕੁਮਾਰ ਯੋਗੀ, ਪ੍ਰਦੀਪ ਸ਼ਰਮਾ, ਅਮਨ ਜੈਨ, ਰਾਜ ਕੁਮਾਰ ਕੱਕੜ, ਸੰਜੀਵ ਗਰਗ ਅਤੇ ਪੁਨੀਤ ਗਰਗ ਆਦਿ ਹਾਜ਼ਰ ਸਨ |