29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਬੱਚਿਆਂ ਨੇ ਪੰਜਵੀਂ ਕਲਾਸ ਦੇ ਨਤੀਜੇ 'ਚ ਮੱਲਾਂ ਮਾਰੀਆਂ 40 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ-ਡਾਇਰੈਕਟਰ ਮਹਿੰਦਰ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 06-04-2026
ਰਾਏਕੋਟ, 5 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਦਾ ਪੰਜਵੀਂ ਬੋਰਡ ਸ਼੍ਰੇਣੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਪ੍ਰਤੀਸ਼ਤ ਰਿਹਾ | ਜਿਸ ਵਿਚ ਏਕਮਜੋਤ ਸਿੰਘ ਛੱਜਾਵਾਲ ਅਤੇ ਤਕਦੀਰ ਕੌਰ ਬੱਸੀਆਂ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸਹਿਜਦੀਪ ਕੌਰ ਬੱਸੀਆਂ, ਗੁਰਵੀਰ ਸਿੰਘ ਬਿੰਜਲ ਅਤੇ ਹਰਨੂਰ ਕੌਰ ਗਾਗੇਵਾਲ ਨੇ 99.6 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਅਤੇ ਅਮਨਜੋਤ ਕੌਰ ਸੱਤੋਵਾਲ ਤੇ ਸਹਿਜਪ੍ਰੀਤ ਕੌਰ ਰਾਏਕੋਟ ਨੇ 99.4 ਫ਼ੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਪੰਜਵੀਂ ਜਮਾਤ ਦੇ ਕੁੱਲ 112 ਵਿਦਿਆਰਥੀਆਂ ਵਿਚੋਂ 40 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ, 38 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ, 27 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਅਤੇ ਇੰਚਾਰਜ ਸਾਹਿਬਾਨ ਮੈਡਮ ਅਮਨਦੀਪ ਕੌਰ ਤਲਵੰਡੀ, ਮੈਡਮ ਮਨਪ੍ਰੀਤ ਕੌਰ ਗੋਂਦਵਾਲ ਅਤੇ ਨਵਨੀਤ ਕੌਰ ਝੋਰੜਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਮੁਬਾਰਕਬਾਦ ਦਿੱਤੀ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਸਿੱਧੂ, ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ, ਵੀਰਾ ਬਾਲੀ ਕੌੜਾ, ਜਗਰੂਪ ਸਿੰਘ, ਮਨਪ੍ਰੀਤ ਕੌਰ ਬੱਸੀਆਂ, ਮੈਡਮ ਪਰਮਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਜਾਤੀ-ਜਮਾਤੀ ਕਾਰਜਾਂ ਲਈ ਕ੍ਰਾਂਤੀਕਾਰੀ ਬਦਲਾਅ ਲਿਆਂਦਾ-ਵਿਧਾਇਕ ਹਾਕਮ ਸਿੰਘ ਲੋਕ ਭਗਵੰਤ ਮਾਨ ਸਰਕਾਰ ਦ... ਅਗਲੀ ਖ਼ਬਰ ਸ੍ਰੀ ਬਾਲਾ ਜੀ ਧਾਮ ਗੀਤਾ ਪ੍ਰਚਾਰ ਮੰਦਰ ਜਗਰਾਉਂ ਵਿਖੇ ਸੰਕੀਰਤਨ ਉਤਸਵ 17 ਨੂੰ ਪ੍ਰਬੰਧਕਾਂ ਨੇ ਸਮਾਗਮ ਸੰਬੰਧੀ ਸੱਦਾ...
Ad Position 24