29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

'ਆਪ' ਸਰਕਾਰ ਨੇ ਜਾਤੀ-ਜਮਾਤੀ ਕਾਰਜਾਂ ਲਈ ਕ੍ਰਾਂਤੀਕਾਰੀ ਬਦਲਾਅ ਲਿਆਂਦਾ-ਵਿਧਾਇਕ ਹਾਕਮ ਸਿੰਘ ਲੋਕ ਭਗਵੰਤ ਮਾਨ ਸਰਕਾਰ ਦੀ 4 ਸਾਲਾਂ ਵਿਕਾਸ ਨੀਤੀ ਤੋਂ ਸੰਤੁਸ਼ਟ-ਪੰਨੂ/ਬੜੂੰਦੀ

Ad Position 21
No active advertisement
ਅਜੀਤ ਡੈਸਕ 06-04-2026
ਲੋਹਟਬੱਦੀ, 5 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਆਮ ਆਦਮੀ ਪਾਰਟੀ ਦੇ ਝੰਡੇ ਹੇਠ ਪੰਜਾਬ ਅੰਦਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ 4 ਸਾਲਾਂ ਦਰਮਿਆਨ ਕੀਤੇ ਗਏ ਜਾਤੀ-ਜਮਾਤੀ ਵਿਕਾਸ ਕਾਰਜਾਂ ਨਾਲ ਸੂਬੇ ਦੇ ਕੋਨੇ-ਕੋਨੇ 'ਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ | ਸਰਕਾਰ ਵਲੋਂ ਹੁਣ ਤੱਕ ਕੀਤੇ ਕੰਮਾਂ ਨੂੰ '4 ਸਾਲ ਭਗਵੰਤ ਦੇ ਨਾਲ' ਸੰਵਾਦ ਕੰਪੇਨ ਤਹਿਤ ਜਦੋਂ 'ਆਪ' ਸਰਕਾਰ ਦੇ ਨੁਮਾਇੰਦੇ ਲੋਕਾਂ ਕੋਲ ਜਾਂਦੇ ਹਨ ਤਾਂ ਉਨ੍ਹਾਂ ਦੀ ਪਿੱਠ ਥਾਪੜੀ ਜਾਂਦੀ ਹੈ ਕਿ 2022 'ਚ ਜੋ ਵਾਅਦੇ ਲੋਕਾਂ ਨਾਲ ਕੀਤੇ ਵੀ ਨਹੀਂ ਸਨ ਉੇਹ ਕੰਮ ਵੀ ਕਰ ਦਿੱਤਾ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਠੇਕੇਦਾਰ ਹਾਕਮ ਸਿੰਘ ਵਿਧਾਇਕ ਹਲਕਾ ਰਾਏਕੋਟ ਨੇ ਪਿੰਡ ਬੜੂੰਦੀ ਵਿਖੇ ਸਰਪੰਚ ਜਸਵਿੰਦਰ ਸਿੰਘ ਪੰਨੂ ਦੇ ਗ੍ਰਹਿ ਪੰਚਾਇਤ ਦੀ ਮੀਟਿੰਗ ਦੌਰਾਨ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਜ਼ਿਕਰ ਕਰਦਿਆਂ ਕੀਤਾ | ਵਿਧਾਇਕ ਨੇ ਦੱਸਿਆ ਕਿ 2027 ਦੀਆਂ ਚੋਣਾਂ 'ਚ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦਾ ਰਾਹ ਨਹੀਂ ਰੋਕ ਸਕਣਗੀਆਂ, ਮੁੜ ਤੋਂ ਭਗਵੰਤ ਸਿੰਘ ਮਾਨ ਪੰਜਾਬ ਦਾ ਰਾਜ ਭਾਗ ਸੰਭਾਲਣ ਲਈ ਆਪਣਾ ਰਾਹ ਪੱਧਰਾ ਕਰ ਚੁੱਕੇ ਹਨ | ਉਨ੍ਹਾਂ 4 ਸਾਲ ਦੇ ਵਿਕਾਸ ਕਾਰਜਾਂ, ਲੋਕ ਹਿੱਤੂ ਫ਼ੈਸਲੇ/ਨੀਤੀਆਂ 'ਚ ਹਰ ਘਰ ਨੂੰ 600 ਯੂਨਿਟ ਬਿਜਲੀ ਮੁਆਫ਼ੀ, ਖੇਤੀਬਾੜੀ ਸੈਕਟਰ ਲਈ ਰਾਤ ਦੀ ਬਜਾਇ ਦਿਨ ਸਮੇਂ ਬਿਜਲੀ ਸਪਲਾਈ, ਔਰਤਾਂ ਲਈ ਮੁਫ਼ਤ ਬੱਸ ਸਫ਼ਰ ਜਾਰੀ ਰੱਖਣਾ, ਸਮਾਂਬੱਧ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅੰਗਹੀਣ ਪੈਨਸ਼ਨ ਰਾਸ਼ੀ ਦਾ ਭੁਗਤਾਨ, ਹਰ ਘਰ ਲਈ 10 ਲੱਖ ਦੀ ਮੁਫ਼ਤ ਸਿਹਤ ਬੀਮਾ ਯੋਜਨਾ, ਪੰਜਾਬ ਦੇ ਹਰ ਕੋਨੇ ਨੂੰ ਨਸ਼ਾ ਮੁਕਤ ਕਰਨ ਲਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ, ਔਰਤਾਂ ਦਾ ਸਨਮਾਨ ਯੋਜਨਾ ਅਧੀਨ ਜਨਰਲ ਵਰਗ ਦੀਆਂ ਔਰਤਾਂ ਲਈ ਪ੍ਰਤੀ ਮਹੀਨਾ 1000 ਰੁਪਏ ਅਤੇ ਅਨੁਸੂਚਿਤ ਜਾਤੀ ਔਰਤਾਂ ਲਈ 1500 ਰੁਪਏ ਸਨਮਾਨ ਰਾਸ਼ੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਸਕੂਲਾਂ ਨੂੰ ਸਮਾਰਟ ਬਣਾ ਕੇ ਸਿੱਖਿਆ ਨੀਤੀ 'ਚ ਸੁਧਾਰ, ਸਿੱਖਿਆ ਕ੍ਰਾਂਤੀ ਯੋਜਨਾ, ਪੇਂਡੂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਲਈ ਯੋਗਾ ਦੀਆਂ ਕਲਾਸਾਂ, ਘਰ ਦੀ ਰਸੋਈ ਦਾ ਰਾਸ਼ਨ ਨੀਤੀ, ਸੜਕਾਂ ਦਾ ਨਵੀਂਨੀਕਰਨ, ਪੁਲਾਂ ਦੀ ਉਸਾਰੀ ਅਤੇ ਹੋਰ ਵੱਡੇ ਪ੍ਰੋਜੈਕਟ, ਨਵੀਂਆਂ ਸਰਕਾਰੀ ਬੱਸਾਂ, 65 ਹਜ਼ਾਰ ਬੇਰੋਜਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਸੜਕੀ ਹਾਦਸਿਆਂ ਦੌਰਾਨ ਮੌਤ ਦਰ ਘਟਾਉਣ ਲਈ ਭਾਰਤ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨਾ, 50 ਸਾਲ ਤੋਂ ਵਧੇਰੇ ਉਮਰ ਸ਼ਰਧਾਲੂਆਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਆਦਿ ਅਨੇਕਾਂ ਮਿਸ਼ਾਲੀ ਯੋਜਨਾਵਾਂ ਅਤੇ ਕਾਰਜ ਹਨ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਲੋਕ ਮੁੱਦਿਆਂ ਨੂੰ ਵਿਸਾਰ ਕੇ ਭਾਈ-ਭਤੀਜਾਵਾਦ ਵਾਲੀ ਰਾਜਨੀਤੀ ਕਰਦਿਆਂ ਵਾਰੋ-ਵਾਰੀ ਸੱਤ੍ਹਾ ਦਾ ਅਨੰਦ ਲਿਆ ਹੈ | ਉਨ੍ਹਾਂ ਨਾਲ ਸਰਪੰਚ ਜਸਵਿੰਦਰ ਸਿੰਘ ਪੰਨੂ ਬੜੂੰਦੀ ਅਤੇ ਅੰਮਿ੍ਤਪਾਲ ਸਿੰਘ ਹੈਪੀ ਬੜੂੰਦੀ ਨੇ ਕਿਹਾ ਕਿ ਲੋਕ ਭਗਵੰਤ ਮਾਨ ਸਰਕਾਰ ਦੀ 4 ਸਾਲਾ ਵਿਕਾਸ ਨੀਤੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਬਿੱਟੂ ਪੰਨੂ, ਅੰਮਿ੍ਤਪਾਲ ਸਿੰਘ ਹੈਪੀ ਮੈਂਬਰ ਪੰਜਾਬ ਰਾਜ ਵਪਾਰੀ ਕਮਿਸ਼ਨ, ਬਿੰਦਰਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਗੁਰਮਿੰਦਰ ਸਿੰਘ ਤੂਰ ਚੇਅਰਮੈਨ, ਨੰਬਰਦਾਰ ਜਗਤਾਰ ਸਿੰਘ ਭੋਲਾ ਨੰਬਰਦਾਰ, ਪਰਮੋਦ ਸਿੰਘ ਬਾਟਾ ਪੰਚ, ਜਸਵੀਰ ਕੌਰ ਬੜੂੰਦੀ ਪ੍ਰਧਾਨ, ਭਜਨ ਸਿੰਘ ਕਲੇਰ, ਕਰਮ ਸਿੰਘ, ਕਰਮ ਸਿੰਘ ਸੇਖੋਂ, ਦਿਲਬਾਗ ਸਿੰਘ ਸੇਖੋਂ, ਧਰਮ ਸਿੰਘ, ਅਵਤਾਰ ਸਿੰਘ ਸੇਖੋਂ ਪੰਚ, ਸੁਖਦੇਵ ਸਿੰਘ ਸੇਖੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਪੂਰੀ ਲੋਕਾਈ ਦੀ ਪਹਿਰੇਦਾਰੀ ਕਰਨ ਦੀ ਗੁੜ੍ਹਤੀ ਦਿੱਤੀ-ਸੰਤ ਬਾਬਾ ਘਾਲਾ ਸਿੰਘ ਨਾਨਕਸਰ... ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਬੱਚਿਆਂ ਨੇ ਪੰਜਵੀਂ ਕਲਾਸ ਦੇ ਨਤੀਜੇ 'ਚ ਮੱਲਾਂ ਮਾਰੀਆਂ 40 ਵਿਦਿਆਰਥੀਆਂ ਨੇ 90...
Ad Position 24