29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਮੁੱਲਾਂਪੁਰ-ਦਾਖਾ, 16 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਦੁਆਰਾ ਐਲਾਨੇ 10ਵੀਂ ਜਮਾਤ ਨਤੀਜੇ ਸਮੇਂ ਇਲਾਕੇ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਦਸਵੀਂ ਦੀ ਬੋਰਡ ਪ੍ਰੀਖਿਆ ਵਿਚ ਇਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰਦਿਆਂ ਬੇਹਤਰੀਨ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਵੰਦਨਾਂ ਸ਼ਰਮਾ 10ਵੀਂ ਸ਼੍ਰੇਣੀ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀ ਹੋਣਹਾਰ ਵਿਦਿਆਰਥਣ ਗੁਨਰੀਤ ਕੌਰ 97.2 ਫ਼ੀਸਦੀ ਅੰਕਾਂ ਨਾਲ ਪਹਿਲਾ, ਗੁਰਲੀਨ ਕੌਰ 96.2 ਫ਼ੀਸਦੀ ਨਾਲ ਦੂਸਰਾ ਅਤੇ ਭਾਵਿਸ਼ਾ ਉੱਪਲ 91.8 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਲਿਆ | ਸਕੂਲ ਵਿਦਿਆਰਥਣ ਸਲੋਨੀ ਸਹੋਤਾ 91 ਫ਼ੀਸਦੀ, ਅਨਮੋਲ ਸਿੰਘ ਬੜੈਚ 90.8 ਫ਼ੀਸਦੀ, ਖੁਸ਼ਪ੍ਰੀਤ ਕੌਰ 90.6 ਫ਼ੀਸਦੀ, ਦੇਵਾਂਸ਼ੀ ਗੋਇਲ 90.4 ਫ਼ੀਸਦੀ, ਦਿਵਨੀਤ ਕੌਰ 89.8 ਫ਼ੀਸਦੀ, ਪਰਦੀਪ ਸਿੰਘ 89.2 ਫ਼ੀਸਦੀ ਅਤੇ ਜਸਨੂਰ ਕੌਰ 89 ਫ਼ੀਸਦੀ ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਚਮਕਾਇਆ | ਵਿਸ਼ਾਵਾਰ ਨਤੀਜੇ ਵਿਚ ਪੰਜਾਬੀ ਵਿਸ਼ਾ ਲਈ ਸਲੋਨੀ ਸਹੋਤਾ 100 ਫ਼ੀਸਦੀ ਅੰਕ ਹਾਸਲ ਕੀਤੇ | ਅੰਗਰੇਜ਼ੀ ਵਿਸ਼ੇ ਵਿਚ ਗੁਰਲੀਨ ਕੌਰ, ਭਾਵਿਸ਼ਾ ਉੱਪਲ, ਪਰਦੀਪ ਸਿੰਘ 97 ਫ਼ੀਸਦੀ ਅੰਕ ਪ੍ਰਾਪਤ ਕੀਤੇ | ਗਣਿਤ ਵਿਸ਼ੇ 'ਚ ਗੁਨਰੀਤ ਕੌਰ, ਗੁਰਲੀਨ ਕੌਰ ਦੋਵਾਂ 97 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਮਾਜਿਕ ਸਿੱਖਿਆ ਵਿਸ਼ੇ 'ਚ ਗੁਨਰੀਤ ਕੌਰ 98 ਫ਼ੀਸਦੀ ਅੰਕ ਲਏ | ਸ਼ਾਨਦਾਰ ਨਤੀਜੇ 'ਤੇ ਵਿਦਿਆਰਥੀ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੰਦਿਆਂ ਪਿ੍ੰਸੀਪਲ ਵੰਦਨਾਂ ਸ਼ਰਮਾ ਦੱਸਿਆ ਕਿ ਵਿਦਿਆਰਥੀਆਂ ਦੇ ਪਿਛਲੇ ਸਾਲ ਦੇ ਮੁਕਾਬਲੇ ਅੰਕ ਫ਼ੀਸਦੀ ਵਿਚ ਵਾਧਾ ਦਰਜ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਐੱਸ. ਜੀ. ਐੱਨ. ਡੀ. ਕਾਨਵੈਂਟ ਸਕੂਲ ਦਾ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
Ad Position 24