ਜਗਰਾਉਂ, 16 ਅਪ੍ਰੈਲ (ਵਿਨੋਦ ਕੁਮਾਰ)-ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਦਾ ਦਸਵੀਂ ਦਾ ਨਤੀਜਾ ਪਹਿਲੇ ਸਾਲ ਦੀ ਤਰ੍ਹਾਂ ਇਸ ਸੈਸ਼ਨ ਵਿਚ ਵੀ ਸ਼ਾਨਦਾਰ ਅਤੇ ਸੌ ਪ੍ਰਤੀਸ਼ਤ ਰਿਹਾ | ਵਿਦਿਆਰਥੀਆਂ ਨੇ ਸਕੂਲ ਦੀ ਸ਼ਾਨਦਾਰ ਮਾਣਮੱਤੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਸਕੂਲ ਵਿਦਿਆਰਥਣ ਅਵਿਕਾ ਖੰਨਾ ਨੇ 93.40 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦਿਲਪ੍ਰੀਤ ਕੌਰ 92.60 ਫ਼ੀਸਦੀ ਅੰਕ ਲੈ ਕੇ ਦੂਜਾ, ਦਿਲਪ੍ਰੀਤ ਕੌਰ 87.20 ਫ਼ੀਸਦੀ ਅੰਕ ਲੈ ਕੇ ਤੀਜਾ ਅਤੇ ਨਿਆਸਾ ਨੇ 86.60 ਫ਼ੀਸਦੀ ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਕ੍ਰਮਵਾਰ ਏਕਨੂਰ ਸਿੰਘ ਗਿੱਲ 86.20 ਫ਼ੀਸਦੀ, ਗੁਰਲੀਨ ਕੌਰ 84 ਫ਼ੀਸਦੀ, ਹਰਸ਼ਵੀਰ ਕੌਰ 81.80 ਫ਼ੀਸਦੀ ਅਤੇ ਵੰਸ਼ਿਕਾ ਸ਼ਰਮਾ ਤੇ ਹਾਰਦਿਕ ਨੇ 80 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ | ਇਸ ਤੋਂ ਬਿਨਾਂ ਵਿਸ਼ਾ ਮੁਤਾਬਕ ਸਕੂਲ ਵਿਦਿਆਰਥਣ ਨਿਆਸਾ ਨੇ ਪੰਜਾਬੀ ਵਿਚੋਂ 100/100 ਅੰਕ, ਅਵਿਕਾ ਖੰਨਾ ਨੇ ਇਨਫਾਰਮੇਸ਼ਨ ਟੈਕਨਾਲੋਜੀ ਵਿਚੋਂ 100/100 ਅੰਕ ਪ੍ਰਾਪਤ ਕੀਤੇ | ਸਕੂਲ ਦੇ 10 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਰੀਨਾ ਜੈਦਿਕਾ ਅਤੇ ਵਾਈਸ ਪਿ੍ੰਸੀਪਲ ਬੇਅੰਤ ਬਾਵਾ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਸਾਰਿਆਂ ਦੀ ਸਾਂਝੀ ਮਿਹਨਤ ਦਾ ਪਰਿਣਾਮ ਹੈ | ਉਨ੍ਹਾਂ ਨੇ ਉਮੀਦ ਜਤਾਈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰਨਗੇ | ਇਸ ਦੌਰਾਨ ਸਮੂਹ ਮੈਨੇਜਮੈਂਟ ਮੈਂਬਰਜ਼ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦੁਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐੱਸ.ਏ. ਆਦਿ ਹਾਜ਼ਰ ਸਨ |