29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਸਰਕਾਰ ਦਾ ਮੁੱਖ ਮਕਸਦ ਹੀ ਪਿੰਡਾਂ ਨੂੰ ਬਿਹਤਰ ਬਣਾਉਣਾ ਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣਾ ਹੈ-ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ

Ad Position 21
No active advertisement
ਅਜੀਤ ਡੈਸਕ 17-04-2026
ਚੌਂਕੀਮਾਨ, 16 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਸਿੱਧਵਾਂ ਕਲਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਲੀਗੜ ਸੜਕ 'ਤੇ ਬਣੇ ਛੱਪੜ ਦੇ ਨਵੀਂਨੀਕਰਨ ਦੇ ਕੰਮ ਦਾ ਜਾਇਜ਼ਾ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਲਿਆ | ਇਸ ਮੌਕੇ ਯੂਥ ਆਗੂ ਸਰਨਪ੍ਰੀਤ ਸਿੰਘ ਸਿੱਧਵਾਂ, ਮਨਦੀਪ ਸਿੰਘ ਸਿੱਧੂ ਖੇਤੀਬਾੜੀ ਸਟੋਰ, ਪੰਚ ਜਸਪਾਲ ਸਿੰਘ ਮਿੱਠੂ ਸਿੱਧਵਾਂ ਤੇ ਕੁਲਦੀਪ ਸਿੰਘ ਸੀਹਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੀ ਪਿੰਡਾਂ ਨੂੰ ਬਿਹਤਰ ਬਣਾਉਣਾ ਹੈ ਤੇ ਲੋਕਾਂ ਨੂੰ ਹਰ ਸਹੂਲਤ ਮਹੁਈਆਂ ਕਰਵਾਉਣਾ ਹੈ | ਉਨਾਂ ਕਿਹਾ ਕਿ ਜਗਰਾਉਂ ਹਲਕੇ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਵਿਚ ਜਗਰਾਉਂ ਹਲਕਾ ਤਰੱਕੀ ਕਰ ਰਿਹਾ ਹੈ ਤੇ ਜਗਰਾਉਂ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਵਿਕਾਸ ਕਾਰਜ ਚੱਲ ਰਹੇ ਹਨ | ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਤਕਰੀਬਨ ਸਾਰੇ ਕੀਤੇ ਵਾਅਦੇ ਪੂਰੇ ਕੀਤੇ ਹਨ ਤੇ ਲੋਕ ਵੀ ਸਰਕਾਰ ਤੋਂ ਸੰਤੁਸ਼ਟ ਹਨ ਤੇ 2027 ਵਿਚ ਮੁੜ ਤੋਂ ਸੂਬੇ ਦੀ ਵਾਂਗਡੋਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣ ਲਈ ਤਿਆਰ-ਬਰ-ਤਿਆਰ ਬੈਠੇ ਹਨ | ਯੂਥ ਆਗੂ ਸਰਨਪ੍ਰੀਤ ਸਿੰਘ ਸਿੱਧਵਾਂ, ਮਨਦੀਪ ਸਿੰਘ ਸਿੱਧੂ ਖੇਤੀਬਾੜੀ ਸਟੋਰ ਤੇ ਪੰਚ ਜਸਪਾਲ ਸਿੰਘ ਮਿੱਠੂ ਸਿੱਧਵਾਂ ਨੇ ਜਗਰਾਉਂ ਹਲਕੇ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਤੇ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਦਾ ਧੰਨਵਾਦ ਕੀਤਾ | ਜਿਨਾਂ ਨੇ ਸਹਿਯੋਗ ਨਾਲ ਵਿਕਾਸ ਕਾਰਜਾਂ ਦੇ ਨਾਲ ਲੋਕਾਂ ਦੇ ਕੰਮ ਕਰਵਾਏ ਜਾ ਰਹੇ ਹਨ | ਇਸ ਮੌਕੇ ਸਰਪੰਚ ਮਨਿੰਦਰ ਸਿੰਘ ਨੋਨੀ ਸਿੱਧਵਾਂ, ਸੁਖਚੈਨ ਸਿੰਘ, ਸੇਵਕ ਸਿੰਘ, ਸਿੰਗਾਰਾ ਸਿੰਘ, ਸੁਰਜੀਤ ਸਿੰਘ, ਪੰਚ ਹਰਜਿੰਦਰ ਸਿੰਘ, ਪੰਚ ਸੁਰਜੀਤ ਸਿੰਘ, ਨੰਬਰਦਾਰ ਰਾਜੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕੀਤਾ ਪਾਰਟੀ 'ਚ ਨਿੱਘਾ ਸਵਾਗਤ ਮਨੋਹਰ ਲਾਲ ਲਾਡੀ ਸਾਥੀਆਂ ਸਮੇਤ 'ਆਪ' ਪਾਰਟੀ... ਅਗਲੀ ਖ਼ਬਰ ਡਾ. ਬੀ. ਆਰ. ਅੰਬੇਡਕਰ ਸਫ਼ਾਈ ਸੇਵਕ ਸੰਗਠਨ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸਮਾਗਮ
Ad Position 24