29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕੀਤਾ ਪਾਰਟੀ 'ਚ ਨਿੱਘਾ ਸਵਾਗਤ ਮਨੋਹਰ ਲਾਲ ਲਾਡੀ ਸਾਥੀਆਂ ਸਮੇਤ 'ਆਪ' ਪਾਰਟੀ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 17-04-2026
ਰਾਏਕੋਟ, 16 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਬੇਸ਼ੱਕ ਅਜੇ ਨਗਰ ਕੌਂਸਲ ਚੋਣਾਂ ਦਾ ਕੋਈ ਵਿਆਪਕ ਰੂਪ ਵਿਚ ਕੋਈ ਐਲਾਨ ਨਹੀਂ ਹੋਇਆ, ਪਰ ਰਾਏਕੋਟ ਸ਼ਹਿਰ ਵਿਚ ਸੱਤ੍ਹਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਦੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਇਸੇ ਸਬੰਧ ਵਿਚ ਬੀਤੀ ਦੇਰ ਰਾਤ ਵਾਰਡ ਨੰਬਰ-10 ਵਿਖੇ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਦੇ ਸਿਰਕੱਢ ਹਿੰਦੂ ਆਗੂ ਮਨੋਹਰ ਲਾਲ ਲਾਡੀ ਦੇ ਗ੍ਰਹਿ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੀਨੀਅਰ ਆਗੂ ਮਨੋਹਰ ਲਾਲ ਲਾਡੀ ਪ੍ਰਧਾਨ ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਨੇ ਸਾਥੀਆਂ ਸਮੇਤ 'ਆਪ' ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸਿਰੋਪਾਓ ਪਾ ਕੇ ਉਨ੍ਹਾਂ ਤੇ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦਾ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ | ਇੱਥੇ ਦੱਸਣਯੋਗ ਹੈ ਕਿ ਪ੍ਰਧਾਨ ਮਨੋਹਰ ਲਾਲ ਲਾਡੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜ੍ਹੇ ਹੋਏ ਹਨ ਅਤੇ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਤੇ ਹੋਰਨਾਂ ਸਿਆਸੀ ਪਾਰਟੀਆਂ ਵਲੋਂ ਬਣਾਏ ਸਾਂਝੇ ਮੋਰਚੇ ਤਹਿਤ ਅਕਾਲੀ ਦਲ ਵਲੋਂ ਚੋਣ ਵੀ ਲੜ੍ਹੀ ਗਈ ਸੀ, ਪਰ ਅੱਜ ਉਨ੍ਹਾਂ ਦੇ 'ਆਪ' ਪਾਰਟੀ ਵਿਚ ਸ਼ਾਮਿਲ ਹੋਣ ਨਾਲ ਰਾਏਕੋਟ ਸ਼ਹਿਰ ਦੇ ਸਿਆਸੀ ਸਮੀਕਰਨਾਂ ਵਿਚ ਕਾਫ਼ੀ ਪਰਿਵਰਤਨ ਦੇਖਣ ਨੂੰ ਮਿਲੇਗਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਅਤੇ ਪਾਰਟੀ ਵਲੋਂ ਰਾਏਕੋਟ ਸ਼ਹਿਰ ਦੇ ਸਾਰੇ ਵਾਰਡਾਂ ਤੋਂ ਆਪਣੇ ਉਮੀਦਵਾਰ ਨਿਰਧਾਰਿਤ ਕਰ ਲਏ ਹਨ, ਜਿਨ੍ਹਾਂ ਦਾ ਬਸ ਐਲਾਨ ਕਰਨਾ ਹੀ ਬਾਕੀ ਹੈ, ਉੱਥੇ ਹੀ ਆਪ ਪਾਰਟੀ ਰਾਏਕੋਟ ਸ਼ਹਿਰ ਦੇ ਸਾਰੇ ਵਾਰਡਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ | ਇਸ ਮੌਕੇ 'ਆਪ' ਪਾਰਟੀ ਵਿਚ ਸ਼ਾਮਿਲ ਹੋਏ ਮਨੋਹਰ ਲਾਲ ਲਾਡੀ ਨੇ ਆਖਿਆ ਕਿ ਉਹ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸ਼ਾਮਿਲ ਹੋਏ ਹਨ ਅਤੇ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਜਿਤਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਟਰੱਕ ਯੂਨੀਅਨ ਰਾਏਕੋਟ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਰਾਏ, ਯਸ਼ਪਾਲ ਬਿੱਟੂ ਜੈਨ ਸੀਨੀਅਰ ਆਗੂ, ਦਵਿੰਦਰ ਬੌਬੀ ਗਿੱਲ, ਨਰਿੰਦਰ ਡਾਬਰ, ਅਜੈ ਮਿੱਡਾ, ਰਾਜਨ ਪਰੂਥੀ, ਸੁਰਿੰਦਰ ਧੀਂਗੜਾ, ਅਸ਼ੋਕ ਵਰਮਾ, ਸੰਜੀਵ ਗੁੰਬਰ, ਰਮੇਸ਼ ਮਾਨ, ਪ੍ਰੇਮ ਲਤਾ, ਪ੍ਰੀਆ, ਸੀਮਾ ਰਾਣੀ, ਰੇਨੂ ਜੁਨੇਜਾ, ਕਮਲੇਸ਼ ਰਾਣੀ, ਆਸ਼ਾ ਰਾਣੀ, ਵਰਸ਼ਾ ਰਾਣੀ, ਸੁਨੀਤਾ, ਕਮਲ, ਜਸਵਿੰਦਰ ਕੌਰ, ਰੌਕਸ਼ੀ ਟੇਲਰ, ਵਿਨੋਦ ਅਰੋੜਾ, ਪ੍ਰੀਤੀ ਅਰੋੜਾ, ਸੀਮਾ, ਰੀਤੂ ਰਾਣੀ, ਮੀਨਾ ਰਾਣੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨੋਹਰ ਲਾਲ ਲਾਡੀ ਸਾਥੀਆਂ ਸਮੇਤ 'ਆਪ' ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੀ ਪਿੰਡਾਂ ਨੂੰ ਬਿਹਤਰ ਬਣਾਉਣਾ ਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣਾ ਹੈ-ਚੇਅਰਮ...
Ad Position 24