29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਰਦਮਸ਼ੁਮਾਰੀ, ਐੱਸ. ਆਈ. ਆਰ. 'ਚ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਕਾਰਨ ਸਕੂਲ ਹੋਣਗੇ ਖ਼ਾਲੀ-ਡੀ.ਟੀ.ਐੱਫ਼.

Ad Position 21
No active advertisement
ਅਜੀਤ ਡੈਸਕ 17-04-2026
ਗੁਰੂਸਰ ਸੁਧਾਰ, 16 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਡੀ.ਟੀ.ਐੱਫ਼. ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਜ਼ਿਲਾ ਲੁਧਿਆਣਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ, ਜ਼ਿਲਾ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਕਿਹਾ ਕਿ ਮਈ ਮਹੀਨੇ ਸ਼ੁਰੂ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਵੱਡੀ ਗਿਣਤੀ 'ਚ ਅਧਿਆਪਕਾਂ ਦੀਆਂ ਡਿਊਟੀਆਂ ਲਗਾਉਣ ਕਾਰਨ ਤੇ ਦੂਜੇ ਪਾਸੇ ਐੱਸ.ਆਈ.ਆਰ. ਸਰਵੇ ਵਿਚ ਬੀ.ਐੱਲ.ਓਜ਼. ਨੂੰ ਵੋਟਾਂ ਸੁਧਾਈ, ਵੋਟਾਂ ਬਨਾਉਣ ਆਦਿ ਦੇ ਕੰਮਾਂ ਵਿਚ ਲਗਾ ਕੇ ਸਕੂਲੋਂ ਬਾਹਰ ਕਰ ਦਿੱਤੇ ਜਾਣ ਕਾਰਨ ਅਧਿਆਪਕ ਵਰਗ ਨੂੰ ਸਕੂਲਾਂ ਵਿਚ ਪੜ•ਾਉਣ ਦੀ ਥਾਂ ਵਾਧੂ ਦੇ ਕੰਮਾਂ ਵਿਚ ਉਲਝਾ ਦਿੱਤਾ ਗਿਆ ਹੈ | ਜਥੇਬੰਦੀ ਦੇ ਜ਼ਿਲਾ ਲੁਧਿਆਣਾ ਮੀਤ ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਜੁਆਇੰਟ ਸਕੱਤਰ ਗੁਰਪ੍ਰੀਤ ਖੰਨਾ, ਵਿੱਤ ਸਕੱਤਰ ਗੁਰਬਚਨ ਖੰਨਾ, ਮੀਤ ਪ੍ਰਧਾਨ ਗੁਰਦੀਪ ਸਿੰਘ ਹੇਰਾਂ, ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ ਮਾਛੀਵਾੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੰਮ 'ਮਰਦਮਸ਼ੁਮਾਰੀ' ਵਿਚ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਅਨੁਪਾਤ ਦੇ ਆਧਾਰ 'ਤੇ ਲਗਾਈਆਂ ਜਾਣ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਨਾ ਹੋ ਸਕੇ ਤੇ ਦੋਵੇਂ ਡਿਊਟੀਆਂ ਨਿਭਾਉਣ ਕਾਰਨ ਅਧਿਆਪਕਾਂ ਤੋਂ ਬਿਨਾਂ ਸਕੂਲ ਖ਼ਾਲੀ ਹੋ ਜਾਣਗੇ | ਇਸ ਤੋਂ ਬਿਨਾਂ ਜਥੇਬੰਦੀ ਨੇ ਸਰਕਾਰ ਪਾਸੋਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਅਤੇ ਸਕੂਲਾਂ ਵਿਚ ਪੜ੍ਹਾਈ ਦਾ ਮਾਹੌਲ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ | ਇਸ ਮੌਕੇ ਅਧਿਆਪਕ ਆਗੂ ਹਰਪਿੰਦਰ ਸ਼ਾਹੀ, ਹਰਦੀਪ ਸਿੰਘ ਰਸੂਲਪੁਰ, ਲਾਲ ਸਿੰਘ ਕੁਤਬੇਵਾਲ, ਜਗਵਿੰਦਰ ਸਿੰਘ ਅਕਾਲਗੜ•, ਅਮਨਦੀਪ ਸਿੰਘ ਜਲਾਜਣ, ਅੰਕਿਤ ਕੁਮਾਰ, ਪਰਮਜੀਤ ਖੰਨਾ, ਗੁਰਪ੍ਰੀਤ ਸਿੰਘ ਮਾਹੀ ਨੇ ਜਥੇਬੰਦੀ ਦੀਆਂ ਮੰਗਾਂ ਦੀ ਪ੍ਰੋੜਤਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਈਬਰ ਕ੍ਰਾਈਮ ਠੱਗੀ ਦਾ ਸ਼ਿਕਾਰ ਹੋਇਆ ਪਿੰਡ ਭੈਣੀ ਦਰੇੜਾ ਦਾ ਪਰਿਵਾਰ ਅਗਲੀ ਖ਼ਬਰ ਡਾ. ਅਮਰ ਸਿੰਘ ਵਲੋਂ ਫਤਹਿਗੜ੍ਹ ਸਾਹਿਬ ਨੇੜੇ ਹੋਏ ਬੱਸ ਹਾਦਸੇ 'ਤੇ ਦੁੱਖ ਪ੍ਰਗਟ ਕਰਦੇ ਹੋਏ ਪੀੜਤਾਂ ਲਈ ਹਰ ਸੰਭਵ ਮਦਦ ਦ...
Ad Position 24