10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਦਾ ਸ਼ਾਨਦਾਰ ਨਤੀਜਾ ਰਿਹਾ

Ad Position 21
No active advertisement
ਅਜੀਤ ਡੈਸਕ 18-04-2026
ਚੌਂਕੀਮਾਨ, 17 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਨੇ ਇਕ ਵਾਰ ਫਿਰ ਆਪਣੇ ਸ਼ਾਨਦਾਰ ਨਤੀਜਿਆਂ ਨਾਲ ਅਕਾਦਮਿਕ ਕਾਮਯਾਬੀ ਦਾ ਸਬੂਤ ਦਿੱਤਾ ਹੈ | ਦਸਵੀਂ ਜਮਾਤ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ, ਜੋ ਕਿ ਸਕੂਲ ਡਾਇਰੈਕਟਰ ਅਕਸ਼ੈ ਕੁਮਾਰ ਸਿੰਘ ਪਟਿਆਲ ਅਤੇ ਪਿ੍ੰਸੀਪਲ ਡਾ. ਬਲਵਿੰਦਰ ਕੌਰ ਦੀ ਰਹਿਨੁਮਾਈ ਹੇਠ ਪ੍ਰਾਪਤ ਕੀਤੇ ਗਏ ਹਨ | ਮੈਰਿਟ ਲਿਸਟ ਵਿਚ ਗੁਰਨੂਰ ਕੌਰ ਨੇ 99 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇਸ਼ਿਤਾ ਨੇ 98 ਫ਼ੀਸਦੀ ਨਾਲ ਦੂਜਾ ਅਤੇ ਜਪਲੀਨ ਕੌਰ ਸੰਧੂ ਨੇ 94 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਜਸਮੀਨ ਕੌਰ 93 ਫ਼ੀਸਦੀ, ਰਾਜਵੀਰ ਕੌਰ 92.2 ਫ਼ੀਸਦੀ, ਚੰਨਜੀਤ ਸਿੰਘ 92 ਫ਼ੀਸਦੀ, ਬਖਸਦੀਪ ਕੌਰ ਅਤੇ ਸੌਮਿਆ ਸਾਲਿਨੀ ਨੇ 91.2 ਫ਼ੀਸਦੀ, ਗੁਰਅਰਪਨ ਕੌਰ ਅਤੇ ਮੰਨਤਜੋਤ ਕੌਰ ਨੇ 91 ਫ਼ੀਸਦੀ, ਰਣਵੀਰ ਸਿੰਘ ਸੋਹੀ ਨੇ 90.4 ਫ਼ੀਸਦੀ ਅਤੇ ਜੈਸਮੀਨ ਕੌਰ ਨੇ 90 ਫ਼ੀਸਦੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ 'ਤੇ ਸਕੂਲ ਪ੍ਰਬੰਧਕਾਂ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ | ਡਾਇਰੈਕਟਰ ਅਕਸ਼ੈ ਕੁਮਾਰ ਸਿੰਘ ਪਟਿਆਲ ਅਤੇ ਪਿ੍ੰਸੀਪਲ ਡਾ: ਬਲਵਿੰਦਰ ਕੌਰ ਨੇ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦੀ ਭਰਪੂਰ ਸਰਾਹਨਾ ਕੀਤੀ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦਾ ਸਕੂਲ ਦੇ ਪਿ੍ੰਸੀਪਲ ਡਾ: ਬਲਵਿੰਦਰ ਕੌਰ ਵਲੋਂ ਮੂੰਹ ਮਿੱਠਾ ਕਰਵਾ ਕੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਨਵੇਂ ਮੀਲ ਪੱਥਰ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਨੇ ਸੀ.ਬੀ.ਐੱਸ.ਈ. ਦੇ ਮੈਟਿ੍ਕ ਦੇ ਨਤੀਜਿਆਂ ਵਿਚ ਆਪਣਾ ਸ਼ਾਨਾਮੱਤਾ ਇਤਿਹਾਸ ਦੁਹਰਾਇਆ... ਅਗਲੀ ਖ਼ਬਰ ਦਿ੍ਸ਼ਟੀ ਸਕੂਲ ਦੇ ਦਸਵੀਂ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ
Ad Position 24