ਚੌਂਕੀਮਾਨ, 20 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਅਤੇ ਵਾਰਿਸ ਪੰਜਾਬ ਦੇ ਹੋਏ ਗੱਠਜੋੜ ਬਾਅਦ 'ਪੰਥਕ ਏਕਤਾ ਤਾਲਮੇਲ ਕਮੇਟੀ' ਲਈ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਕਨਵੀਨਰ ਲਗਾਏ ਜਾਣ 'ਤੇ ਹਲਕਾ ਦਾਖਾ ਦੇ ਆਗੂਆਂ ਵਿਚ ਖੁਸ਼ੀ ਦਾ ਮਾਹੌਲ ਹੈ | ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਚੇਅਰਮੈਨ ਭੁਪਿੰਦਰ ਸਿੰਘ ਕੁਲਾਰ, ਪਰਮਜੀਤ ਸਿੰਘ ਸਿੱਧੂ ਪੰਡੋਰੀ, ਅਵਨਿੰਦਰ ਸਿੰਘ ਗੋਲਡੀ, ਸਾਬਕਾ ਸਰਪੰਚ ਕੁਲਵੰਤ ਸਿੰਘ, ਪੰਚ ਕੁਲਦੀਪ ਸਿੰਘ, ਜਗਪਾਲ ਸਿੰਘ ਕੁਲਾਰ, ਸਾਬਕਾ ਸਰਪੰਚ ਸੁਖਦੇਵ ਸਿੰਘ, ਮਾ: ਬਲਜਿੰਦਰ ਸਿੰਘ, ਸਾਬਕਾ ਸਰਪੰਚ ਬਲਰਾਜ ਸਿੰਘ, ਜਥੇਦਾਰ ਇੰਦਰਜੀਤ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਭਰਪੂਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਮੱਲ੍ਹੀ, ਸੁਖਮਿੰਦਰ ਸਿੰਘ ਸੋਹੀਆਂ, ਗੁਰਦੇਵ ਸਿੰਘ ਸੋਹੀਆਂ, ਸਾਬਕਾ ਸਰਪੰਚ ਇਕਬਾਲ ਸਿੰਘ, ਹਰਜੀਤ ਸਿੰਘ ਮੋਰਕਰੀਮਾਂ, ਜਥੇਦਾਰ ਜਰਨੈਲ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ, ਅਵਤਾਰ ਸਿੰਘ ਸੇਖੂਪੁਰਾ, ਨੰਬਰਦਾਰ ਲਖਵੀਰ ਸਿੰਘ, ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ, ਬਲਵੀਰ ਸਿੰਘ ਸੇਖੂਪੁਰਾ, ਡਾ. ਅਮਰੀਕ ਸਿੰਘ, ਸਤਪਾਲ ਸਿੰਘ ਸੇਖੂਪੁਰਾ, ਸਾਬਕਾ ਸਰਪੰਚ ਜਗਰੂਪ ਸਿੰਘ, ਗੁਰਤੇਜਪਾਲ ਸਿੰਘ ਤੂਰ, ਅਵਤਾਰ ਸਿੰਘ ਤਾਰੀ, ਨੰਬਰਦਾਰ ਦਰਸ਼ਨ ਸਿੰਘ, ਪ੍ਰਧਾਨ ਹਾਕਮ ਸਿੰਘ, ਲਵਜੋਤ ਸਿੰਘ ਸੂਜਾਪੁਰ, ਕਮਲਜੀਤ ਸਿੰਘ ਗੋਰਾ, ਬਾਬਾ ਬਖਸੀਸ ਸਿੰਘ, ਬਲਾਕ ਸੰਮਤੀ ਮੈਂਬਰ ਰਾਜਦੀਪ ਸਿੰਘ, ਪੰਚ ਮਨਪ੍ਰੀਤ ਸਿੰਘ, ਸਿੰਗਾਰਾ ਸਿੰਘ ਢੋਲਣ, ਸਾਬਕਾ ਸਰਪੰਚ ਕਰਨੈਲ ਸਿੰਘ, ਹਰਦੇਵ ਸਿੰਘ ਹਾਂਸ, ਅਜੈਪਾਲ ਸਿੰਘ ਹਾਂਸ, ਧਾਲੀਵਾਲ, ਸਾਬਕਾ ਸਰਪੰਚ ਜਗਦੀਸ ਸਿੰਘ, ਮੈਨੇਜਰ ਸਿੰਘ, ਤੇਜਾ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਪੰਡੋਰੀ, ਅਵਤਾਰ ਸਿੰਘ ਢੱਟ ਤੇ ਜਗਮੇਲ ਸਿੰਘ ਕੁਲਾਰ ਨੇ ਵਿਧਾਇਕ ਇਯਾਲੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਵਿਚ ਵੀ ਖੁਸ਼ੀ ਦਾ ਮਾਹੌਲ ਹੈ, ਕਿਉਂਕਿ ਪੰਥਕ ਏਕਤਾ ਹੋਣੀ ਜ਼ਰੂਰੀ ਸੀ | ਉਨ੍ਹਾਂ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਲੰਮੇ ਸਮੇ ਤੋਂ ਪੰਥਕ ਏਕਤਾ ਲਈ ਸਰਗਰਮ ਰਹੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ 'ਵਾਰਿਸ ਪੰਜਾਬ ਦੇ' ਗਠਜੋੜ ਨਾਲ ਪੰਥ ਇਕ ਪਲੇਟਫਾਰਮ 'ਤੇ ਇਕੱਠਾ ਹੋਵੇਗਾ ਤੇ ਪੰਥਕ ਮਸਲਿਆਂ ਨੂੰ ਹੱਲ ਕੀਤਾ ਜਾ ਸਕੇਗਾ |