01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਗੁਰਦੁਆਰਾ ਕੇਂਦਰੀ ਸਾਹਿਬ ਹਲਵਾਰਾ ਵਿਖੇ ਡਾ. ਰਾਜਿੰਦਰ ਸਿੰਘ ਨਮਿਤ ਅੰਤਿਮ ਅਰਦਾਸ

Ad Position 21
No active advertisement
ਅਜੀਤ ਡੈਸਕ 24-04-2026
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 23 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਡਾ: ਰਾਜਿੰਦਰ ਸਿੰਘ ਹਲਵਾਰਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ | ਪਸ਼ੂ ਪਾਲਣ ਵਿਭਾਗ ਸੀਨੀ: ਵੈਟਰਨਰੀ ਅਫ਼ਸਰ ਪਦ ਤੋਂ ਸੇਵਾ ਮੁਕਤ ਡਾ: ਰਾਜਿੰਦਰ ਸਿੰਘ ਦੇ ਅਕਾਲ ਚਲਾਣਾ ਬਾਅਦ ਪਰਿਵਾਰ ਵਲੋਂ ਉਨ੍ਹਾਂ ਨਮਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ, ਉਪਰੰਤ ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਕੇਂਦਰੀ ਸਾਹਿਬ ਪਿੰਡ ਹਲਵਾਰਾ (ਲੁਧਿ:) ਵਿਖੇ ਹੋਈ | ਪੰਥ ਪ੍ਰਸਿੱਧ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਕਰਦਿਆਂ ਮੌਤ ਦੇ ਵਿਸ਼ੇ ਦਾ ਵਰਣਨ ਕੀਤਾ | ਅੰਤਿਮ ਅਰਦਾਸ, ਸ਼ਰਧਾਂਜਲੀ ਸਮਾਰੋਹ ਸਮੇਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ, ਕਰਮਚਾਰੀ, ਉਨ੍ਹਾਂ ਦੀ ਧਰਮ ਪਤਨੀ ਅਧਿਆਪਕਾ ਬਲਵੀਰ ਕੌਰ ਦੇ ਅਧਿਆਪਕ ਸਾਥੀ, ਸਮੁੱਚੇ ਰਿਸ਼ਤੇਦਾਰ ਅਤੇ ਨਗਰ ਹਲਵਾਰਾ ਦੇ ਨਾਲ ਇਲਾਕੇ ਭਰ ਦੇ ਲੋਕ ਭਾਰੀ ਤਾਆਦ ਇਕੱਤਰ ਹੋਏ | ਸੰਸਦ ਮੈਂਬਰ ਡਾ: ਅਮਰ ਸਿੰਘ ਬੋਪਾਰਾਏ ਦੇ ਸਪੁੱਤਰ ਕਾਂਗਰਸ ਪਾਰਟੀ ਦੇ ਹਲਕਾ ਰਾਏਕੋਟ ਇੰਚਾਰਜ ਕਾਮਿਲ ਅਮਰ ਸਿੰਘ, ਡਿਪਟੀ ਡਾਇਰੈਕਟਰ ਡਾ: ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਐਕਸੀਅਨ, ਡਾ: ਰਾਜਵੀਰ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ, ਪਿੰਡ ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ, ਮਾ: ਰੇਸ਼ਮ ਸਿੰਘ ਹਲਵਾਰਾ, ਪਿ੍ੰਸੀਪਲ ਗੁਰਦੀਪ ਸਿੰਘ ਬੱਸੀਆਂ, ਪਿ੍ੰਸੀਪਲ ਅਮਰਪ੍ਰੀਤ ਕੌਰ, ਪ੍ਰੋ: ਹਰਪ੍ਰੀਤ ਕੌਰ ਟਿਵਾਣਾ, ਪਿ੍ੰਸੀਪਲ ਸੰਤੋਖ ਸਿੰਘ ਗਿੱਲ, ਡਾ: ਕਰਨੈਲ ਸਿੰਘ ਕਾਲੀਆ, ਕੈਪਟਨ ਦੀਦਾਰ ਸਿੰਘ, ਇੰਜੀਨੀਅਰ ਰਜਿੰਦਰ ਸਿੰਘ, ਮਾ: ਸੁਖਵਿੰਦਰ ਸਿੰਘ, ਕਰਨਵੀਰ ਸਿੰਘ ਕੈਨੇਡਾ, ਡਾ: ਕਨਵਰਪ੍ਰੀਤ ਸਿੰਘ, ਗੁਰਦੀਪ ਸਿੰਘ ਰਾਏਕੋਟ, ਡਾ: ਸੁਖਦੇਵ ਸਿੰਘ ਸਹੌਲੀ, ਇਲਾਕੇ ਦੇ ਸੈਂਕੜੇ ਹੋਰ ਲੋਕਾਂ ਨੇ ਆਪਣੇ ਵਿਛੜੇ ਸਾਥੀ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਪਰਿਵਾਰ ਦਾ ਦੁੱਖ ਵੰਡਾਇਆ | ਡਾ: ਰਾਜਿੰਦਰ ਸਿੰਘ ਦੀ ਧਰਮ ਪਤਨੀ ਮੈਡਮ ਬਲਵੀਰ ਕੌਰ, ਸਪੁੱਤਰ ਯੁਵਰਾਜ ਸਿੰਘ, ਭਤੀਜਾ ਕਰਨਵੀਰ ਸਿੰਘ, ਧੀ ਜੈਸਮੀਨ ਕੌਰ ਵਲੋਂ ਅੰਤਿਮ ਅਰਦਾਸ ਵਿਚ ਸ਼ਾਮਿਲ ਹੋ ਕੇ ਪਰਿਵਾਰ ਦਾ ਦੁੱਖ ਵੰਡਾਉਣ ਪਹੁੰਚੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੌਰੀ ਸ਼ੰਕਰ ਸੇਵਾ ਮੰਡਲ ਜਗਰਾਉਂ ਵਲੋਂ ਭੰਡਾਰੇ ਸੰਬੰਧੀ ਅਹਿਮ ਮੀਟਿੰਗ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਮਾਜਰੀ ਦੇ ਮੁੱਖ ਅਧਿਆਪਕ ਮੈਡਮ ਅਰਪਿੰਦਰ ਕੌਰ ਈਸੇਵਾਲ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ
Ad Position 24