15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬੀ. ਬੀ. ਐੱਮ. ਬੀ. 'ਚੋਂ ਪੰਜਾਬ ਦੀ ਸਥਾਈ ਮੈਂਬਰੀ ਦਾ ਖ਼ਾਤਮਾ ਬਰਦਾਸ਼ਤ ਨਹੀਂ ਹੋਵੇਗਾ-ਤਲਵੰਡੀ/ਲਲਤੋਂ

Ad Position 21
No active advertisement
ਅਜੀਤ ਡੈਸਕ 25-04-2026
ਮੁੱਲਾਂਪੁਰ-ਦਾਖਾ, 24 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕਿਸਾਨ ਮਜ਼ਦੂਰ ਮੋਰਚਾ ਭਾਰਤ (ਚੈਪਟਰ ਪੰਜਾਬ) ਦੇ ਫ਼ੈਸਲੇ ਦੀ ਰੌਸ਼ਨੀ ਵਿਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਤਲਵੰਡੀ ਕਲਾਂ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ ਤੇ ਸੋਹਣ ਸਿੰਘ ਸਵੱਦੀ ਨੇ ਸ਼ਮੂਲੀਅਤ ਕੀਤੀ | ਸਾਥੀਆਂ ਨੂੰ ਸੰਬੋਧਨ ਸਮੇਂ ਮਾ: ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਕੇਂਦਰ ਦੀ ਤਾਨਾਸ਼ਾਹ ਮੋਦੀ ਹਕੂਮਤ ਵਲੋਂ ਪੰਜਾਬ ਦੇ ਸੰਵਿਧਾਨਕ ਅਤੇ ਸੂਬੇ ਦੇ ਸੰਘੀ (ਫੈਡਰਲ) ਅਧਿਕਾਰਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪੰਜਾਬ ਦੀ ਜ਼ਮੀਨ ਦੇ ਦਰਜਨਾਂ ਪਿੰਡ ਉਜਾੜ ਕੇ, ਦਰਜਨਾਂ ਇੰਜੀਨੀਅਰਾਂ ਤੇ ਸੈਂਕੜੇ ਮਜ਼ਦੂਰਾਂ ਦੀਆਂ ਕੀਮਤੀ ਜਾਨਾਂ ਨਿਸ਼ਾਵਰ ਕਰਕੇ ਅਤੇ ਪੰਜਾਬ ਦੇ ਖਜ਼ਾਨੇ 'ਚੋਂ ਅਰਬਾਂ ਰੁਪਏ ਖਰਚ ਕੇ ਉਸਾਰੇ ਭਾਖੜਾ ਡੈਮ ਪ੍ਰਬੰਧਨ 'ਚੋਂ ਪੰਜਾਬ ਦੀ ਸਥਾਈ ਮੈਂਬਰੀ ਨੂੰ ਪੱਕੇ ਤੌਰ 'ਤੇ ਖਾਰਜ ਕਰਨਾ ਬੇਹੱਦ ਨਿੰਦਣਯੋਗ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਇਸ ਨੂੰ ਫੌਰੀ ਮੁੜ ਬਹਾਲ ਕਰਕੇ ਇਸ ਦਾ ਪੂਰਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ, ਜੇਕਰ ਅਜਿਹਾ ਨਹੀਂ ਹੁੁੰਦਾ ਤਾਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੀ ਅਗਵਾਈ ਹੇਠ ਸਮੂਹ ਕਿਸਾਨ ਮੋਰਚਿਆਂ ਤੇ ਹੋਰ ਭਰਾਤਰੀ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਨੌਜਵਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਵਿਸ਼ਾਲ ਤੇ ਫ਼ੈਸਲਾ ਕੁੰਨ ਸੰਘਰਸ਼ ਵਿੱਢਿਆ ਜਾਵੇਗਾ | ਪ੍ਰਧਾਨ ਗੁਰਦਿਆਲ ਸਿੰਘ, ਜਸਦੇਵ ਸਿੰਘ ਲਲਤੋਂ ਵਲੋਂ ਭਾਖੜਾ ਡੈਮ ਮੁੱਦੇ ਸਬੰਧੀ ਪੰਜਾਬ ਸਰਕਾਰ ਵਲੋਂ ਵੱਟੀ ਚੁੱਪੀ ਦੀ ਵੀ ਨਿਖੇਧੀ ਕੀਤੀ | ਲਲਤੋਂ ਨੇ ਦੱਸਿਆ ਕਿ ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਉਣੀ ਦੀਆਂ ਫ਼ਸਲਾਂ ਬਿਜਾਈ ਲਈ ਲੋੜੀਂਦੇ 16 ਲੱਖ ਮੀਟਿ੍ਕ ਟਨ ਯੂਰੀਆ ਖਾਦ ਦੀ ਪੂਰਤੀ ਕੀਤੀ ਜਾਵੇ | ਮੀਟਿੰਗ ਸਮੇਂ ਗੁਰਚਰਨ ਸਿੰਘ ਤਲਵੰਡੀ, ਗੁਰਦੀਪ ਸਿੰਘ ਸਵੱਦੀ, ਤਜਿੰਦਰ ਸਿੰਘ ਬਿਰਕ, ਗੁਰਦੇਵ ਸਿੰਘ ਢੱਟ, ਡਾ: ਗੁਰਮੇਲ ਸਿੰਘ ਕੁਲਾਰ, ਲਛਮਣ ਸਿੰਘ ਸਿੱਧਵਾਂ, ਪਿ੍ਤਪਾਲ ਸਿੰਘ ਪੰਡੋਰੀ, ਗੁਰਚਰਨ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ ਮੰਤਰੀਆਂ 'ਤੇ ਲੱਗ ਰਹੇ ਵੱਡੇ ਇਲਜ਼ਾਮਾਂ ਨਾਲ ਸਰਕਾਰ ਦੀ ਸਥਿਤੀ ਡਾਵਾਂਡੋਲ ਬਣੀ-ਸੰਧੂ, ਬੀਰਮੀ ਅਗਲੀ ਖ਼ਬਰ ਦਿਓਲ ਵਲੋਂ ਅਕਾਲੀ ਦਲ (ਬ) ਦੀ ਮਜ਼ਬੂਤੀ ਲਈ ਆਰੰਭੀ ਮੁਹਿੰਮ ਦਾ ਆਗਾਮੀ ਚੋਣਾਂ 'ਚ ਨਤੀਜਾ ਸ਼ਾਨਦਾਰ ਰਹੇਗਾ-ਈਸੇਵਾਲ/ਸਵੱਦ...
Ad Position 24