ਮੁੱਲਾਂਪੁਰ-ਦਾਖਾ, 24 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਥਕ ਹਲਕਾ ਦਾਖਾ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਹਲਕਾ ਇੰਚਾਰਜ ਨਿਯੁਕਤ ਜਸਕਰਨ ਸਿੰਘ ਦਿਓਲ ਵਲੋਂ ਅਕਾਲੀ ਦਲ ਦੀ ਬਿਹਤਰੀ ਅਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਹਲਕੇ ਅੰਦਰ ਹੋਏ ਵਿਕਾਸ ਕੰਮਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਅਤੇ ਪਿੰਡ ਪੱਧਰ ਤੱਕ ਸ਼੍ਰੋਮਣੀ ਅਕਾਲੀ ਦਲ (ਬ) ਦਾ ਸੰਗਠਨ ਮਜ਼ਬੂਤ ਕਰਨ ਲਈ ਆਰੰਭੀ ਮੁਹਿੰਮ ਦਾ ਆਗਾਮੀ ਚੋਣਾਂ 'ਚ ਨਤੀਜਾ ਬੜਾ ਸ਼ਾਨਦਾਰ ਰਹੇਗਾ | ਇਹ ਪ੍ਰਗਟਾਵਾ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਿੰਦਰ ਸਿੰਘ ਈਸੇਵਾਲ ਅਤੇ ਅਮਨਦੀਪ ਸਿੰਘ ਤੂਰ ਸਵੱਦੀ ਵਲੋਂ ਸਾਂਝੇ ਬਿਆਨ 'ਚ ਕੀਤਾ | ਉਕਤ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਪਿਛਲੇ 4 ਵਰ੍ਹੇ ਹਲਕਾ ਦਾਖਾ ਦੇ ਪਿੰਡਾਂ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਸ਼ਹਿਰੀ ਵਾਰਡਾਂ ਅੰਦਰ ਵਿਕਾਸ ਕੰਮਾਂ ਲਈ ਫੁੱਟੀ ਕੌਡੀ ਖਰਚ ਨਹੀਂ ਹੋਈ, ਹੈਰਾਨੀ ਇਸ ਗੱਲ ਦੀ ਕਿ ਵਿਰੋਧੀ ਪਾਰਟੀਆਂ ਦੇ ਆਗੂ ਅਜਿਹਾ ਵੇਖ ਕੇ ਵੀ ਚੁੱਪ ਰਹੇ | ਹਰਿੰਦਰ ਸਿੰਘ ਈਸੇਵਾਲ, ਅਮਨਦੀਪ ਸਿੰਘ ਅਮਨਾ ਸਵੱਦੀ ਨੇ ਕਿਹਾ ਕਿ ਜਸਕਰਨ ਸਿੰਘ ਦਿਓਲ ਅੰਦਰ ਜਿਥੇ ਪਾਰਟੀ ਪ੍ਰਤੀ ਵਫਾਦਾਰੀ ਦਾ ਜ਼ਜ਼ਬਾ ਹੈ, ਉਥੇ ਜ਼ਮੀਨੀ ਪੱਧਰ ਤੱਕ ਲੋਕਾਂ ਨਾਲ ਜੁੜਿਆ ਹੋਣ ਕਰਕੇ ਅਧੂਰੇ ਵਿਕਾਸ ਕੰਮਾਂ ਲਈ ਵੀ ਹਮੇਸ਼ਾ ਤਤਪਰ ਹੈ | ਵਿਕਾਸ ਕੰਮਾਂ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡ ਗਰਾਊਾਡਾਂ ਨਾਲ ਜੋੜਨ ਲਈ ਆਪਣੀ ਜੇਬ੍ਹ 'ਚੋਂ ਖੇਡ ਕਿੱਟਾਂ ਵੰਡ ਰਿਹਾ | ਉਨ੍ਹਾਂ ਕਿਹਾ ਕਿ ਹਲਕਾ ਦਾਖਾ 'ਚ ਯੂਥ ਤੋਂ ਲੈ ਕੇ ਹਰ ਉਮਰ ਦਾ ਵੋਟਰ ਜਿਸ ਲਹਿਜ਼ੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜ ਰਿਹਾ, ਇਸ ਪਿੱਛੇ ਜਸਕਰਨ ਸਿੰਘ ਦਿਓਲ ਦੇ ਪ੍ਰਚਾਰ ਦਾ ਵੀ ਕਾਫੀ ਯੋਗਦਾਨ ਹੈ | ਆਗਾਮੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਲਈ ਜਸਕਰਨ ਸਿੰਘ ਦਿਓਲ ਵਲੋਂ ਹਲਕਾ ਇੰਚਾਰਜ ਦੀ ਹੈਸੀਅਤ 'ਚ ਵਿਕਾਸ ਦੀ ਨਵੀਂ ਪਿਰਤ ਪਾਰਟੀ ਦੀ ਜਿੱਤ ਲਈ ਸਹਾਈ ਹੋਵੇਗੀ |