29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਪਰਿੰਗ ਡਿਊ ਸਕੂਲ ਵਿਖੇ ਨਵੇਂ ਆਏ ਵਿਦਿਆਰਥੀਆਂ ਦਾ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 03-05-2026
ਜਗਰਾਉਂ, 2 ਮਈ (ਵਿਨੋਦ ਕੁਮਾਰ)-ਸਪਰਿੰਗ ਡਿਊ ਸਕੂਲ ਵਿਚ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਖੁਸ਼ੀ ਭਰਿਆ ਵੈਲਕਮ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਬੱਚਿਆਂ ਦਾ ਸਕੂਲ ਪਰਿਵਾਰ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਪ੍ਰੋਗਰਾਮ ਵਿਚ ਬੱਚਿਆਂ ਲਈ ਰੰਗਾਰੰਗ ਗਤੀਵਿਧੀਆਂ, ਖੇਡਾਂ ਅਤੇ ਮਨੋਰੰਜਨ ਦੇ ਪ੍ਰਬੰਧ ਕੀਤੇ ਗਏ | ਨਵੇਂ ਬੱਚਿਆਂ ਦੀ ਆਮਦ ਦੀ ਖੁਸ਼ੀ ਵਿਚ ਕੇਕ ਵੀ ਕੱਟਿਆ ਗਿਆ | ਬੱਚਿਆਂ ਨੇ ਮਿਊਜ਼ਿਕ ਦੀ ਧੁਨਾਂ 'ਤੇ ਖੂਬ ਡਾਂਸ ਵੀ ਕੀਤਾ ਅਤੇ ਸਮਾਗਮ ਦਾ ਪੂਰਾ ਆਨੰਦ ਲਿਆ | ਅਧਿਆਪਕਾਂ ਨੇ ਬੱਚਿਆਂ ਨੂੰ ਹੌਂਸਲਾ ਦਿੱਤਾ ਅਤੇ ਉਨ੍ਹਾਂ ਨੂੰ ਸਕੂਲ ਦੇ ਮਾਹੌਲ ਨਾਲ ਜਾਣੂ ਕਰਵਾਇਆ | ਪਿ੍ੰਸੀਪਲ ਰੀਨਾ ਜੈਦਿਕਾ ਅਤੇ ਵਾਈਸ ਪਿ੍ੰਸੀਪਲ ਬੇਅੰਤ ਬਾਵਾ ਨੇ ਦੱਸਿਆ ਕਿ ਸਕੂਲ ਹਰ ਬੱਚੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਚੰਗੇ ਸੰਸਕਾਰ, ਆਤਮ-ਵਿਸ਼ਵਾਸ ਅਤੇ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਨਵੇਂ ਬੱਚਿਆਂ ਵਿਚ ਭਰੋਸਾ ਬਣਦਾ ਹੈ ਅਤੇ ਉਹ ਆਪਣੇ ਆਪ ਨੂੰ ਸਕੂਲ ਦਾ ਹਿੱਸਾ ਮਹਿਸੂਸ ਕਰਦੇ ਹਨ | ਇਸ ਮੌਕੇ ਸਮੂਹ ਮੈਨੇਜਮੈਂਟ ਮੈਂਬਰਜ਼ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਬਹਾਦੁਰ ਸਿੰਘ ਸਿੱਧੂ, ਹਰਜੀਤ ਸਿੰਘ ਸਿੱਧੂ ਯੂ.ਐੱਸ.ਏ. ਆਦਿ ਹਾਜ਼ਰ ਸਨ | ਸਮਾਗਮ ਦੇ ਅੰਤ 'ਤੇ ਸਾਰੇ ਬੱਚਿਆਂ ਨੂੰ ਤੋਹਫ਼ੇ ਵੀ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਬਣਨ ਉਪਰੰਤ ਦਫ਼ਤਰਾਂ 'ਚੋਂ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਉਤਾਰਣ ਵਾਲੇ ਹੁਣ ਕਿਹੜੇ ਸੱਤਿਆਗ੍ਰਹਿ ਦੀ ਗੱਲ ਕਰ... ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਐੱਸ. ਐੱਸ. ਪੀ. ਡਾ. ਗੁਪਤਾ ਵਲੋਂ ਸਨਮਾਨ
Ad Position 24