29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੜੂੰਦੀ 'ਚ ਬਾਬਾ ਗਰੀਬਦਾਸ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 03-05-2026
ਲੋਹਟਬੱਦੀ, 2 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਸਥਿਤ ਭੂਰੀ ਵਾਲਿਆਂ ਦੇ ਜਨਮ ਅਸਥਾਨ ਸਵਾਮੀ ਸ਼ੰਕਰਾ ਨੰਦ ਕੁਟੀਆ ਸਾਹਿਬ ਵਿਖੇ ਸੰਗਤਾਂ ਵਲੋਂ ਜਗਤਗੁਰੂ ਬਾਬਾ ਗਰੀਬਦਾਸ ਦੇ 309ਵੇਂ ਅਤੇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ 109ਵੇਂ ਜਨਮ ਦਿਨ ਸੰਬੰਧੀ ਸਮਾਗਮ ਕਰਵਾਏ ਗਏ | ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਦੇ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਹੋਏ ਇੰਨ੍ਹਾਂ ਸਮਾਗਮਾਂ ਮੌਕੇ ਜਥੇਦਾਰ ਸਵਾਮੀ ਓਮਾ ਨੰਦ ਵਲੋਂ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਦੀ ਬਾਣੀ 'ਚੋਂ ਆਦਿ, ਅੰਤ ਦੇ ਭੋਗਾਂ ਦਰਮਿਆਨ ਸ੍ਰੀ ਅਸੁਰ ਨਿਕੰਦ ਰਮੈਣੀ ਅਤੇ ਮੰਗਲਾਚਰਣ ਦੇ ਪਾਠਾਂ ਦੇ ਜਾਪ ਕਰਵਾਏ ਗਏ | ਇਸ ਮੌਕੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਸੰਤ ਬਾਬਾ ਸੁਖਵਿੰਦਰ ਸਿੰਘ ਜੈਪੁਰੇ ਵਾਲੇ, ਸਵਾਮੀ ਤਰਲੋਚਨ ਦਾਸ ਕਰਤਾਰਪੁਰ ਵਾਲੇ, ਸਵਾਮੀ ਓਮਾ ਨੰਦ, ਸਰਪੰਚ ਜਸਵਿੰਦਰ ਸਿੰਘ ਬਿੱਟੂ ਪੰਨੂ ਬੜੂੰਦੀ, ਸੁਖਦੇਵ ਸਿੰਘ ਵਾਲੀਆ ਚੇਅਰਮੈਨ ਗੁਰੂ ਹਰਕਿ੍ਸ਼ਨ ਵਿਦਿਅਕ ਸੰਸਥਾਵਾਂ ਫੱਲੇਵਾਲ ਖੁਰਦ, ਭਾਈ ਯੋਗੇਸ਼ ਸਿੰਘ ਲੁਧਿਆਣਾ, ਪੰਚ ਪਰਮੋਦ ਸਿੰਘ ਬਾਟਾ, ਮੋਹਣ ਲਾਲ ਪਵਾ ਆਦਿ ਨਾਲ ਨਗਰ ਨਿਵਾਸੀ ਸੰਗਤਾਂ ਵਲੋਂ ਲਿਆਂਦੇ ਗਏ ਕੇਕ ਕੱਟਣ ਦੀ ਰਸਮ ਨਿਭਾਈ ਗਈ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਬਸੰਤ ਸਿੰਘ ਖ਼ਾਲਸਾ, ਜਗਰੂਪ ਸਿੰਘ ਭੱਟੀ, ਡਾ: ਅਵਤਾਰ ਸਿੰਘ ਭੱਟੀ, ਅਮਰਜੀਤ ਸਿੰਘ ਪੰਨੂ ਸਾਬਕਾ ਜੇ.ਈ, ਮਿਸਤਰੀ ਬਿੰਦਰ ਸਿੰਘ, ਸਾਬਕਾ ਪੰਚ ਬਹਾਦਰ ਸਿੰਘ, ਅਮਰਜੀਤ ਸਿੰਘ ਪੰਨੂੰ ਸਾਬਕਾ ਜੇ.ਈ, ਭਾਈ ਰਾਹੁਲ ਸਿੰਘ ਮਿਸਰਾ, ਮੋਹਣ ਲਾਲ ਮੋਹਣਮਾਜਰਾ ਚੇਅਰਮੈਨ, ਚੌਧਰੀ ਸੁਰਿੰਦਰ ਝਾਂਡੀਆਂ, ਪਾਲੀ ਬਜਾੜ ਰੱਤੇਵਾਲ, ਪਿ੍ੰਸੀਪਲ ਰਣਬੀਰ ਸਿੰਘ ਮਹਿਦੂਦਾਂ, ਹਰਜੀਤ ਸਿੰਘ ਬਿੱਟੂ, ਮਿਸਤਰੀ ਦਰਬਾਰਾ ਸਿੰਘ, ਮਿਸਤਰੀ ਕੁਲਦੀਪ ਸਿੰਘ ਮਾਣਕ, ਨਿਸ਼ਾਨ ਸਿੰਘ ਲੁਧਿਆਣਾ, ਦਿਆਲ ਸਿੰਘ, ਅਮਰਜੀਤ ਸਿੰਘ ਰਾਜੂ, ਭਾਈ ਗੁਰਮੀਤ ਸਿੰਘ ਬੈਂਸ, ਰਣਵੀਰ ਸਿੰਘ ਸਹੌਲੀ, ਸ਼ਰਨਜੀਤ ਸਿੰਘ ਸੋਨੂ, ਢਾਡੀ ਪ੍ਰਦੀਪ ਸਿੰਘ ਚਮਿੰਡਾ, ਸੋਨੂੰ ਬੜੂੰਦੀ, ਸ਼ਰਨਜੀਤ ਸਿੰਘ ਸੋਨੂ, ਭਾਈ ਰਾਹੁਲ ਸਿੰਘ, ਬਹਾਦਰ ਸਿੰਘ ਭੱਟੀ, ਪ੍ਰਦੀਪ ਸਿੰਘ ਵਾਲੀਆ, ਜਸਪ੍ਰੀਤ ਸਿੰਘ ਜੱਸਾ, ਤੇਜ ਸਿੰਘ, ਮੇਵਾ ਸਿੰਘ, ਫੌਜੀ ਗੁਰਮੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਬਲਦੇਵ ਸਿੰਘ ਵਲੋਂ ਘੁਮਾਣ ਸਕੂਲ 'ਚ ਕਾਪੀਆਂ, ਕਿਤਾਬਾਂ ਭੇਟ ਅਗਲੀ ਖ਼ਬਰ ਸੇਂਟ ਜੇਵੀਅਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੀ ਧਾਰਮਿਕ ਯਾਤਰਾ ਕਰਵਾਈ
Ad Position 24