29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਹੋਰ ਆਗੂ ਹਲਵਾਰਾ ਦੇ ਏਅਰਪੋਰਟ 'ਤੇ ਪਹਿਲੀ ਫਲਾਈਟ ਵਿਚ ਆਉਣਗੇ

Ad Position 21
No active advertisement
ਅਜੀਤ ਡੈਸਕ 15-05-2026
ਹਲਵਾਰਾ, 14 ਮਈ (ਮਨਦੀਪ ਸਿੰਘ ਉੱਭੀ)-ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਵਿਖੇ ਦਿੱਲੀ ਤੋਂ ਆਉਣ ਵਾਲੀ ਪਹਿਲੀ ਫਲਾਇਟ ਵਿਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਭਾਜਪਾ ਟੀਮ ਨਾਲ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ | ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਜ਼ਿਲ੍ਹਾ ਦਿਹਾਤੀ ਪ੍ਰਧਾਨ ਸੰਨੀ ਕੈਂਥ, ਅਨਿਲ ਸਰੀਨ ਅਤੇ ਹੋਰ ਆਗੂ ਵੀ ਰਵਨੀਤ ਬਿੱਟੂ ਦੇ ਨਾਲ ਆ ਰਹੇ ਹਨ | ਲੁਧਿਆਣਾ ਅਤੇ ਸਥਾਨਕ ਇਕਾਈ ਦੇ ਆਗੂ ਅਤੇ ਵਰਕਰ ਵੀ ਭਾਜਪਾ ਟੀਮ ਦਾ ਸਵਾਗਤ ਕਰਨ ਲਈ ਹਲਵਾਰਾ ਹਵਾਈ ਅੱਡੇ 'ਤੇ ਪਹੁੰਚ ਰਹੇ ਹਨ | ਇਸ ਦੌਰਾਨ ਜਾਣਕਾਰੀ ਸਾਹਮਣੇ ਆਈ ਹੈ ਕਿ 'ਆਪ' ਦੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਅਤੇ ਕੁਝ ਹੋਰ 'ਆਪ' ਆਗੂ ਹਲਵਾਰਾ ਤੋਂ ਦਿੱਲੀ ਦੀ ਪਹਿਲੀ ਉਡਾਣ ਵਿੱਚ ਯਾਤਰਾ ਕਰਨਗੇ ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋਈ ਹੈ | ਉੱਧਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗਿ੍ਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਅਤੇ ਕਾਰੋਬਾਰੀਆਂ ਨੇ ਦਿੱਲੀ ਤੋਂ ਹਲਵਾਰਾ ਦੀ ਪਹਿਲੀ ਉਡਾਣ ਵਿਚ ਆਪਣੀਆਂ ਟਿਕਟਾਂ ਰੱਦ ਕਰਵਾ ਦਿੱਤੀਆਂ ਹਨ | ਸੂਤਰਾਂ ਅਨੁਸਾਰ ਲਗਭਗ 40 ਲੋਕਾਂ ਨੇ ਆਪਣੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ | ਸੰਜੀਵ ਅਰੋੜਾ ਨੇ ਆਪਣੀ ਪਤਨੀ ਨਾਲ ਦਿੱਲੀ ਤੋਂ ਹਲਵਾਰਾ ਦੀ ਪਹਿਲੀ ਉਡਾਣ ਵਿਚ ਆਉਣਾ ਸੀ | ਜ਼ਿਕਰਯੋਗ ਹੈ ਕਿ 15 ਮਈ ਨੂੰ ਪੰਜਾਬ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਵੇਗੀ ਹੁਣ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣਗੀਆਂ ਜਿਸਦਾ ਨਿਰਮਾਣ 2020 ਵਿਚ ਸ਼ੁਰੂ ਹੋਇਆ ਸੀ | ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਚਾਲੂ ਹੋਣ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸਹੂਲਤ ਮਿਲੇਗੀ ਸਗੋਂ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਅਗਲੀ ਖ਼ਬਰ ਸਰਕਾਰੀ ਸਕੂਲ ਕੁਹਾੜਾ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
Ad Position 24