29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਭਾਜਪਾ ਨੇ ਨਗਰ ਕੌਂਸਲ ਜਗਰਾਉਂ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ

Ad Position 21
No active advertisement
ਅਜੀਤ ਡੈਸਕ 15-05-2026
ਜਗਰਾਉਂ, 14 ਮਈ (ਵਿਨੋਦ ਕੁਮਾਰ)-26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਭਾਜਪਾ ਵਲੋਂ ਜਗਰਾਉਂ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਨੇ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸਹਿਮਤੀ ਤੋਂ ਬਾਅਦ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਪੜੇ੍ਹ ਲਿਖੇ ਇਮਾਨਦਾਰ ਅਤੇ ਨਵੇਂ ਚਿਹਰੇ ਸ਼ਹਿਰ ਦੀ ਬਿਹਤਰੀ ਲਈ ਸੋਚ ਰੱਖਣ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ | ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ ਨੇ ਦੱਸਿਆ ਕਿ ਵਾਰਡ ਨੰਬਰ 4 ਤੋਂ ਪਿ੍ੰਸ ਕਟਾਰੀਆ, ਵਾਰਡ ਨੰਬਰ 5 ਤੋਂ ਕੁਸਮ ਲਤਾ, ਵਾਰਡ ਨੰਬਰ 6 ਤੋਂ ਪਰਮਜੀਤ ਸਿੰਘ ਰਾਜੂ, ਵਾਰਡ ਨੰਬਰ 8 ਤੋਂ ਦਰਸ਼ਨ ਸਿੰਘ ਗਿੱਲ, ਵਾਰਡ ਨੰਬਰ 15 ਤੋਂ ਰਜਨੀ ਚੋਪੜਾ ਪਤਨੀ ਅਨਿਲ ਕੁਮਾਰ ਸ਼ੈਂਟੀ, ਵਾਰਡ ਨੰਬਰ 16 ਤੋਂ ਅੰਕੁਸ਼ ਧੀਰ, ਵਾਰਡ ਨੰਬਰ 17 ਤੋਂ ਨੈਨਸੀ ਵਰਮਾ ਪਤਨੀ ਟੋਨੀ ਵਰਮਾ, ਵਾਰਡ ਨੰਬਰ 18 ਤੋਂ ਸਤੀਸ਼ ਕੁਮਾਰ ਪੱਪੂ, ਵਾਰਡ ਨੰਬਰ 19 ਤੋਂ ਸੁਮਨ ਰਾਣੀ ਪਤਨੀ ਕਿ੍ਸ਼ਨ ਕੁਮਾਰ, ਵਾਰਡ ਨੰਬਰ 20 ਤੋਂ ਹਰਸ਼ ਸਿੰਗਲਾ, ਵਾਰਡ ਨੰਬਰ 21 ਤੋਂ ਜੋਤੀ ਰਾਣੀ ਪਤਨੀ ਸਚਿਨ ਕੁਮਾਰ ਅਤੇ ਵਾਰਡ ਨੰਬਰ 22 ਤੋਂ ਹਰਵਿੰਦਰ ਕੁਮਾਰ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ | ਇਸ ਮੌਕੇ ਸਰਕਲ ਪ੍ਰਧਾਨ ਨਵਨੀਤ ਗੁਪਤਾ, ਟੋਨੀ ਵਰਮਾ, ਐਡਵੋਕੇਟ ਵਿਵੇਕ ਭਾਰਦਵਾਜ, ਗੌਰਵ ਗੁਪਤਾ, ਸੁਮਿਤ ਅਰੋੜਾ, ਨਵੀਨ ਜੈਨ, ਰਾਜ ਵਰਮਾ, ਸੁਰੇਸ਼ ਗਰਗ ਆਦਿ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਆਗੂ ਮਨਪ੍ਰੀਤ ਸਿੰਘ ਤਲਵੰਡੀ ਨੇ ਭਾਜਪਾ ਦਾ ਪੱਲਾ ਫੜਿਆ ਅਗਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਹੋਰ ਆਗੂ ਹਲਵਾਰਾ ਦੇ ਏਅਰਪੋਰਟ 'ਤੇ ਪਹਿਲੀ ਫਲਾਈਟ ਵਿਚ ਆਉਣਗੇ
Ad Position 24