29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਮਾਜ ਸੇਵੀ ਤੇ ਉਦਯੋਗਪਤੀ ਡਾ. ਓਬਰਾਏ ਵਲੋਂ ਖ਼ਾਲਸਾ ਕਾਲਜਿਜ਼ ਸੁਧਾਰ ਦਾ ਦੌਰਾ

Ad Position 21
No active advertisement
ਅਜੀਤ ਡੈਸਕ 15-05-2026
ਗੁਰੂਸਰ ਸੁਧਾਰ, 14 ਮਈ (ਬਲਵਿੰਦਰ ਸਿੰਘ ਧਾਲੀਵਾਲ)-ਦੁਬਈ ਦੇ ਉੱਘੇ ਕਾਰੋਬਾਰੀ, ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਤੇ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ.ਐੱਸ. ਓਬਰਾਏ ਵਲੋਂ ਜੀ.ਐੱਚ.ਜੀ. ਖ਼ਾਲਸਾ ਕਾਲਜਿਜ਼ ਗੁਰੂਸਰ ਸੁਧਾਰ ਦਾ ਦੌਰਾ ਕੀਤਾ ਗਿਆ | ਕਾਲਜ ਕੈਂਪਸ ਪੁੱਜਣ 'ਤੇ ਸੰਸਥਾ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ | ਕਾਲਜ ਗਵਰਨਿੰਗ ਕੌਂਸਿਲ ਪ੍ਰਧਾਨ ਮਨਜੀਤ ਸਿੰਘ ਗਿੱਲ, ਸਮੂਹ ਮੈਂਬਰਾਂ ਤੇ ਸਟਾਫ਼ ਵਲੋਂ ਡਾ: ਓਬਰਾਏ ਦਾ ਨਿੱਘਾ ਸਵਾਗਤ ਕੀਤਾ ਗਿਆ | ਕਾਲਜ ਆਫ਼ ਐਜੂਕੇਸ਼ਨ ਪਿ੍ੰ: ਡਾ: ਪਰਗਟ ਸਿੰਘ ਗਰਚਾ ਨੇ ਰਸਮੀ ਸਵਾਗਤੀ ਭਾਸ਼ਨ ਰਾਹੀਂ ਡਾ. ਓਬਰਾਏ ਦੀ ਪ੍ਰੇਰਣਾਦਾਇਕ ਜੀਵਨ ਯਾਤਰਾ 'ਤੇ ਚਾਨਣਾ ਪਾਇਆ | ਪਿ੍ੰ. ਗਰਚਾ ਨੇ ਡਾ: ਓਬਰਾਏ ਵਲੋਂ ਲੋੜਵੰਦ ਭਾਰਤੀਆਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਾੜੀ ਦੇਸ਼ਾਂ ਵਿਚ ਬਲੱਡ ਮਨੀ ਅਦਾ ਕਰਕੇ ਕੀਮਤੀ ਭਾਰਤੀ ਤੇ ਪੰਜਾਬੀਆਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਸਿਹਰਾ ਵੀ ਡਾ. ਓਬਰਾਏ ਨੂੰ ਦਿੱਤਾ | ਆਪਣੀ ਫੇਰੀ ਦੌਰਾਨ ਡਾ. ਓਬਰਾਏ ਨੇ ਇਸ ਮੌਕੇ ਖ਼ਾਲਸਾ ਕਾਲਜਿਜ਼ ਕੈਂਪਸ ਦਾ ਦੌਰਾ ਕਰਦਿਆਂ ਵੱਖ ਵੱਖ ਵਿਭਾਗਾਂ, ਕਲਾਸਰੂਮਾਂ, ਸੰਸਥਾ ਦੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਕਾਲਜ ਦੀਆਂ ਵਿੱਦਿਅਕ ਗਤੀਵਿਧੀਆਂ, ਅਨੁਸ਼ਾਸਨ, ਕਾਰਜਪ੍ਰਣਾਲੀ ਦੀ ਭਰਪੂਰ ਪ੍ਰਸੰਸਾ ਕੀਤੀ | ਡਾ. ਓਬਰਾਏ ਨੇ ਜਿਥੇ ਇਸ ਮੌਕੇ ਕਾਲਜ ਸਟਾਫ਼ ਨਾਲ ਵਿਚਾਰ ਵਟਾਂਦਰਾ ਕੀਤਾ ਉਥੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਆਪਣੇ ਵਿਚਾਰ ਰੱਖੇ | ਉਨ੍ਹਾਂ ਸਿੱਖਿਆ ਦੇ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਆਰਥਿਕ ਤੌਰ 'ਤੇ ਕਮਜ਼ੋਰ ਪ੍ਰੰਤੂ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਉਨ੍ਹਾਂ ਨੂੰ 'ਗੋਦ' ਲੈਣ ਦਾ ਵੀ ਐਲਾਨ ਕੀਤਾ | ਕਾਲਜ ਗਵਰਨਿੰਗ ਕੌਂਸਿਲ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਚ ਫੇਰੀ ਵਿਦਿਆਰਥੀਆਂ ਅਤੇ ਸਟਾਫ਼ ਲਈ ਬਹੁਤ ਪ੍ਰੇਰਣਾਦਾਇਕ ਰਹੀ | ਪ੍ਰਧਾਨ ਗਿੱਲ ਨੇ ਇਹ ਵੀ ਕਿਹਾ ਕਿ ਡਾ: ਓਬਰਾਏ ਦੇ ਸਹਿਯੋਗ ਅਤੇ ਮਾਰਗਦਰਸ਼ਨ ਸਦਕਾ ਸੰਸਥਾ ਨੂੰ ਨਵੀਂ ਊਰਜਾ ਤੇ ਦਿਸ਼ਾ ਪ੍ਰਾਪਤ ਹੋਵੇਗੀ | ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ, ਕਾਲਜ ਪਿ੍ੰ. ਪ੍ਰੋ: ਇੰਦਰਜੀਤ ਸਿੰਘ, ਪਿ੍ੰ. ਡਾ: ਪਰਗਟ ਸਿੰਘ ਗਰਚਾ, ਪਿ੍ੰ. ਡਾ: ਸਤਵਿੰਦਰ ਕੌਰ, ਪਿ੍ੰ. ਵਿਨੋਦ ਕੁਮਾਰ, ਡਾ: ਰਾਜਿੰਦਰ ਸਾਹਿਲ, ਪ੍ਰੋ: ਰਛਪਾਲ ਸਿੰਘ ਗਿੱਲ, ਡਾ: ਅਮਰਪ੍ਰੀਤ ਸਿੰਘ ਦਿਓਲ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਇੰਦਰਜੀਤ ਸਿੰਘ ਧਾਲੀਵਾਲ ਆਦਿ ਸਮੇਤ ਹੋਰ ਪਤਵੰਤੇ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਦੀ ਵਿਦਿਆਰਥਣ ਮਹਿਕ ਨੇ 12ਵੀਂ ਪ੍ਰੀਖਿਆ 'ਚ 95 ਫ਼ੀਸਦੀ ਅੰਕ ਲਏ ਅਗਲੀ ਖ਼ਬਰ ਖ਼ਾਲਸਾ ਕਾਲਜੀਏਟ ਪਬਲਿਕ ਸ:ਸ:ਸ: ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ
Ad Position 24