ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ 12ਵੀਂ ਜਮਾਤ ਨਤੀਜੇ ਸਮੇਂ ਮੰਡੀ ਮੁੱਲਾਂਪੁਰ ਦੀ ਮਹਿਕਦੀਪ ਕੌਰ ਨੇ 95 ਫ਼ੀਸਦੀ ਅੰਕ ਲੈ ਕੇ ਆਪਣੇ ਪਿਤਾ ਚਰਨਜੀਤ ਸਿੰਘ, ਮਾਤਾ ਦੇ ਨਾਲ ਸਕੂਲ ਦਾ ਨਾਂਅ ਚਮਕਾਇਆ | ਪੜ੍ਹਾਈ, ਖੇਡਾਂ ਸਕੂਲ ਦੀਆਂ ਹੋਰ ਗਤੀਵਿਧੀਆਂ 'ਚ ਮੋਹਰੀ ਮਹਿਕਦੀਪ ਕੌਰ ਵਲੋਂ ਵਿਸ਼ਾਵਾਰ ਪੇਂਟਿੰਗ 'ਚ ਪੂਰੇ 100 ਅੰਕ, ਸਾਈਕਲੋਜੀ 99 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਦਾ ਲੋਹਾ ਮੰਨਵਾਇਆ | ਸੀ.ਬੀ.ਐੱਸ.ਈ ਬੋਰਡ ਨਤੀਜੇ ਦੇ ਐਲਾਨ ਬਾਅਦ ਵੈੱਬਸਾਈਟ 'ਤੇ ਨਤੀਜਾ ਵੇਖਦਿਆਂ ਹੀ ਮਹਿਕਦੀਪ ਦਾ ਪਰਿਵਾਰ ਖੁਸ਼ੀ ਵਿਚ ਝੂਮ ਉੱਠਿਆ | ਡੀ.ਏ.ਵੀ. ਸਕੂਲ ਪਿ੍ੰਸੀਪਲ ਸਤਵੰਤ ਕੌਰ ਭੁੱਲਰ ਵਲੋਂ ਸ਼ਾਨਦਾਰ ਨਤੀਜੇ 'ਤੇ ਆਪਣੀ ਵਿਦਿਆਰਥਣ ਮਹਿਕਦੀਪ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ | ਡੀ.ਏ.ਵੀ. ਸਕੂਲ ਦੇ 12ਵੀਂ ਜਮਾਤ ਨਤੀਜੇ ਵਿਚ ਹੋਰਨਾਂ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਅੰਕ ਬੇਹੱਦ ਤਸੱਲੀਬਖਸ਼ ਹਨ |