29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਵਾਮੀ ਰੂਪ ਚੰਦ ਜੈਨ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 15-05-2026
ਜਗਰਾਉਂ, 14 ਮਈ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਰਾਜਪਾਲ ਕੌਰ ਨੇ ਦੱਸਿਆ ਕਿ ਸਕੂਲ ਦੇ ਕਾਮਰਸ ਗਰੁੱਪ ਵਿਚੋਂ ਰਮਨਦੀਪ ਕੌਰ ਨੇ 477/500 ਅੰਕਾਂ ਨਾਲ ਪਹਿਲਾ, ਮੰਨਤ ਕੌਰ ਨੇ 473/500 ਅੰਕਾਂ ਨਾਲ ਦੂਸਰਾ ਸਥਾਨ, ਤਨੀਸ਼ਾ ਸਰਵਾਲ ਨੇ 449/500 ਅੰਕ ਲੈ ਕੇ ਤੀਜਾ, ਵੰਸ਼ਿਕਾ ਨੇ 439/500 ਅੰਕ ਲੈ ਕੇ ਚੌਥਾ, ਅਨੁਪ੍ਰੀਤ ਕੌਰ ਨੇ 437/500 ਅੰਕ ਲੈ ਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹਿਊਮੈਨਟੀਜ਼ ਗਰੁੱਪ ਵਿਚ ਪ੍ਰਾਚੀ ਰਾਏ ਨੇ 449/500 ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਬਲਜੋਤ ਕੌਰ ਨੇ 446/500 ਅੰਕ ਲੈ ਕੇ ਦੂਜਾ ਸਥਾਨ, ਸਿਮਰਨ ਕੌਰ ਨੇ 443/500 ਤੀਜਾ ਸਥਾਨ, ਯੋਗਤਾ ਨੇ 441/500 ਚੌਥਾ ਸਥਾਨ, ਪਲਵਿੰਦਰ ਸਿੰਘ ਤੇ ਸਿਮਰਨਪ੍ਰੀਤ ਕੌਰ ਨੇ 440/500 ਅੰਕਾਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ | ਸਾਇੰਸ ਗਰੁੱਪ ਵਿਚੋਂ ਕੀਰਤੀ ਯਾਦਵ ਨੇ ਸਕੂਲ ਵਿਚੋਂ 455/500 ਅੰਕ ਲੈ ਕੇ ਪਹਿਲਾ ਸਥਾਨ, ਨਿਸ਼ਠਾ ਨੇ 449/500 ਦੂਜਾ ਸਥਾਨ, ਤਾਨੀਆ ਸ਼ਰਮਾ ਨੇ 448/500 ਤੀਜਾ ਸਥਾਨ, ਹਰਕਮਲ ਕੌਰ ਨੇ 441/500 ਅੰਕ ਲੈ ਕੇ ਚੌਥਾ ਸਥਾਨ, ਸਿਮਰਨਜੋਤ ਕੌਰ ਨੇ 438/500 ਪੰਜਵਾਂ ਸਥਾਨ ਲੈ ਕੇ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ | ਲਗਭਗ ਸਾਰੇ ਹੀ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਰਾਜਪਾਲ ਕੌਰ ਨੇ ਸ਼ਾਨਦਾਰ ਨਤੀੇਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਸ਼ਾਨਦਾਰ ਨਤੀਜੇ ਦੀ ਖੁਸ਼ੀ ਵਿਚ ਸਕੂਲ ਵਿਚ ਚੰਗੀਆਂ ਪੁਜੀਸ਼ਨਾਂ ਵਾਲੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦਾ 12ਵੀਂ ਦਾ ਜਮਾਤ ਨਤੀਜਾ 100 ਫ਼ੀਸਦੀ ਅਗਲੀ ਖ਼ਬਰ ਹਰਮਨ ਕੌਰ ਕਹਿਲ ਨੇ ਸੀ.ਬੀ.ਐੱਸ.ਈ ਬੋਰਡ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਮੱਲਾਂ ਮਾਰੀਆਂ
Ad Position 24