ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ) ਦੁਆਰਾ ਐਲਾਨੇ 12ਵੀਂ ਜਮਾਤ ਨਤੀਜਿਆਂ ਸਮੇਂ ਪੇਂਡੂ-ਸ਼ਹਿਰੀ ਖੇਤਰ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਵਿਦਿਆਰਥਣ ਜੈਸਮੀਨ ਕੌਰ ਬੜੈਚ ਨੇ 96.6 ਫੀਸਦੀ ਅੰਕਾਂ ਨਾਲ ਪਹਿਲਾ, ਗੁਰਨੂਰ ਕੌਰ 90 ਫੀਸਦੀ ਅੰਕਾਂ ਨਾਲ ਦੂਸਰਾ ਅਤੇ ਆਰੂਸ਼ੀ 86 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਲਿਆ | ਨਾਨ ਮੈਡੀਕਲ ਸਟ੍ਰੀਮ 'ਚ ਸਕੂਲ ਵਿਦਿਆਰਥੀ ਅਰਸ਼ਦੀਪ ਸਿੰਘ ਨੇ 96.4 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ, ਕਸ਼ਿਸ਼ ਅਰੋੜਾ 94.4 ਫ਼ੀਸਦੀ ਅੰਕ ਦੂਸਰਾ ਅਤੇ ਬਬਨਜੋਤ ਕੌਰ 88.6 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟ੍ਰੀਮ ਵਿਦਿਆਰਥਣ ਜਸਕਰਨਦੀਪ ਕੌਰ ਨੇ 97 ਫ਼ੀਸਦੀ ਅੰਕਾਂ ਨਾਲ ਪਹਿਲਾ, ਹਿੰਮਤਵੀਰ ਸਿੰਘ ਨੇ 96.6 ਫ਼ੀਸਦੀ ਅੰਕਾਂ ਨਾਲ ਦੂਸਰਾ ਅਤੇ ਜੈਸਮੀਨ ਕੌਰ ਨੇ 88.8 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਆਰਟਸ ਸਟਰੀਮ ਵਿਦਿਆਰਥਣ ਸ਼ਹਿਜਾਦ ਕੌਰ ਜੌਹਲ ਨੇ 95.4 ਫ਼ੀਸਦੀ, ਸਨੇਹਦੀਪ ਕੌਰ ਨੇ 86.2 ਫ਼ੀਸਦੀ ਅਤੇ ਇੰਦਰਜੀਤ ਸਿੰਘ ਨੇ 84.2 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਲਿਆ | ਗੁਰੂ ਨਾਨਕ ਪਬਲਿਕ ਸਕੂਲ 12ਵੀਂ ਜਮਾਤ ਸ਼ਾਨਦਾਰ ਨਤੀਜੇ 'ਤੇ ਸਕੂਲ ਦੀ ਮੈਨੇਜਮੈਂਟ ਵਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਿਦਿਆਰਥੀ, ਅਧਿਆਪਕਾਂ ਨੂੰ ਵਧਾਈ ਦਿੱਤੀ | ਵਾਈਸ ਪਿ੍ੰਸੀਪਲ ਜਯੋਤਸਨਾ ਗੁਪਤਾ, ਹੋਰ ਅਧਿਆਪਕਾਂ ਅੱਵਲ ਰਹਿਣ ਵਾਲੇ ਵਿਦਿਆਰਥੀ ਲੜਕੇ-ਲੜਕੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ |