29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜਤਿੰਦਰਾ ਸਕੂਲ 'ਚ 12ਵੀਂ ਦੇ ਨਤੀਜੇ 'ਤੇ ਖੁਸ਼ੀ ਵਾਲਾ ਜਸ਼ਨ

Ad Position 21
No active advertisement
ਅਜੀਤ ਡੈਸਕ 15-05-2026
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 14 ਮਈ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ. ਵਲੋਂ ਐਲਾਨੇ 12ਵੀਂ ਜਮਾਤ ਨਤੀਜੇ ਵਿਚ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਚੰਗੇ ਅੰਕ ਲੈ ਕੇ ਵਾਹ-ਵਾਹ ਖੱਟੀ | ਲੜਕੀਆਂ ਨੇ ਮੁੜ ਲੜਕਿਆਂ ਨੂੰ ਪਛਾੜਦਿਆਂ ਸ਼ਾਨਦਾਰ ਨਤੀਜਾ ਦਿੱਤਾ | ਸਕੂਲ ਦੇ ਮੋਹਰੀ ਬੱਚਿਆਂ ਦਾ ਮਨੋਬਲ ਵਧਾਉਣ ਲਈ ਪਿ੍ੰਸੀਪਲ ਵਲੋਂ ਸਕੂਲ ਦੇ ਸਮੁੱਚੇ ਅਧਿਆਪਕਾਂ ਨਾਲ ਰਲ ਕੇ 12ਵੀਂ ਜਮਾਤ ਪਾਸ ਕਰ ਗਏ ਵਿਦਿਆਰਥੀਆਂ ਨਾਲ ਕੇਕ ਕੱਟਿਆ ਗਿਆ | ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਅਤੇ ਬਹੁਤੇ ਵਿਦਿਆਰਥੀਆਂ ਦੇ ਚੰਗੇ ਅੰਕ ਆਉਣ ਨਾਲ ਸਕੂਲ ਕੈਂਪਸ ਅੰਦਰ ਵਿਆਹ ਵਰਗਾ ਮਾਹੌਲ ਸੀ | ਜਤਿੰਦਰਾ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ: ਐੱਚ.ਐੱਸ ਧਾਲੀਵਾਲ ਕਿਹਾ ਕਿ ਲੜਕੀਆਂ ਵਾਂਗ ਲੜਕਿਆਂ ਦੇ ਅੰਕਾਂ ਵਿਚ ਪਾਸ ਪ੍ਰਤੀਸ਼ਤਤਾ ਕਾਫ਼ੀ ਵਧੀ ਹੈ |
Ad Position 22
No active advertisement
ਪਿਛਲੀ ਖ਼ਬਰ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦਾ 12ਵੀਂ ਦਾ ਜਮਾਤ ਨਤੀਜਾ 100 ਫ਼ੀਸਦੀ
Ad Position 24