ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਸ.ਆਰ. ਕਲੇਰ ਸਾਬਕਾ ਵਿਧਾਇਕ ਦੀ ਰਣਨੀਤਿਕ ਸੋਚ ਸਦਕਾ ਜਗਰਾਉਂ ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ 17 ਤੋਂ ਬੀਬੀ ਪ੍ਰਦੀਪ ਕੌਰ ਢਿੱਲੋਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੀਬੀ ਪ੍ਰਦੀਪ ਕੌਰ ਢਿੱਲੋਂ ਦੇ ਪਤੀ ਜਸਪ੍ਰੀਤ ਸਿੰਘ ਜੱਸੀ ਢਿੱਲੋਂ ਨੇ ਕਿਹਾ ਕਿ ਵਾਰਡ ਨੰਬਰ 17 ਦੇ ਲੋਕਾਂ ਵਲੋਂ ਮਿਲ ਰਿਹਾ ਪਿਆਰ ਅਤੇ ਵਿਸ਼ਵਾਸ ਵਿਰੋਧੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਰਿਹਾ ਹੈ | ਐੱਸ.ਆਰ. ਕਲੇਰ ਦੀ ਅਗਵਾਈ ਹੇਠ ਹੋਏ ਚੋਣ ਜਲਸੇ ਵਿਚ ਭਾਰੀ ਇਕੱਠ ਦੇਖਣ ਨੂੰ ਮਿਲਿਆ, ਜੋ ਰੈਲੀ ਦਾ ਰੂਪ ਧਾਰ ਗਿਆ | ਸਮਾਜ ਸੇਵੀ ਅਵਤਾਰ ਸਿੰਘ ਲੱਡੂ ਨੇ ਕਿਹਾ ਕਿ ਬੀਬੀ ਪ੍ਰਦੀਪ ਕੌਰ ਢਿੱਲੋਂ ਇਕ ਪੜ੍ਹੇ-ਲਿਖੇ ਅਤੇ ਨੇਕ ਦਿਲ ਵਿਅਕਤੀ ਹਨ, ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹ ਕੇ ਵਾਰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣਗੇ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗਰੇਵਾਲ ਨੇ ਅੰਤ ਵਿਚ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ 26 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਬੀਬੀ ਪ੍ਰਦੀਪ ਕੌਰ ਢਿੱਲੋਂ ਨੂੰ ਕਾਮਯਾਬ ਬਣਾਇਆ ਜਾਵੇ ਤਾਂ ਜੋ ਵਾਰਡ ਨੰਬਰ 17 ਵਿਕਾਸ ਦੀ ਰਾਹ 'ਤੇ ਹੋਰ ਅੱਗੇ ਵਧ ਸਕੇ | ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਅਮਰੀਕ ਸਿੰਘ ਤੇ ਹੋਰ ਕਈ ਅਕਾਲੀ ਵਰਕਰ ਹਾਜ਼ਰ ਸਨ |