ਚੌਂਕੀਮਾਨ, 22 ਮਈ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਆਪਣੀ ਟੀਮ ਮੈਂਬਰ ਯੂਥ ਆਗੂੂ ਮਨਪ੍ਰੀਤ ਸਿੰਘ ਈਸੇਵਾਲ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ ਤੇ ਸੀਨੀਅਰ ਕਾਂਗਰਸੀ ਆਗੂ ਦਰਸਨ ਸਿੰਘ ਬੀਰਮੀ ਸਮੇਤ ਹੋਰ ਆਗੂਆਂ ਨਾਲ 'ਲੋਕ ਆਵਾਜ਼ ਯਾਤਰਾ' ਤਹਿਤ ਪਿੰਡ ਚੌਂਕੀਮਾਨ ਵਿਖੇ ਪਹੁੰਚੇ, ਜਿੱਥੇ ਸਾਬਕਾ ਬਲਾਕ ਸੰਮਤੀ ਮੈਂਬਰ ਹਰਜਾਪ ਸਿੰਘ ਚੌਂਕੀਮਾਨ, ਸਾਬਕਾ ਪ੍ਰਧਾਨ ਅਮੋਲਕ ਸਿੰਘ ਮਾਨ, ਹਰਪ੍ਰੀਤ ਸਿੰਘ ਬਦੇਸਾ ਅਮਰੀਕਾ, ਸਾਬਕਾ ਪੰਚ ਭੁਪਿੰਦਰ ਸਿੰਘ ਮਾਨ, ਸਾਬਕਾ ਪੰਚ ਤੇਜਿੰਦਰ ਸਿੰਘ ਭੋਲਾ ਧਾਲੀਵਾਲ ਤੇ ਅਮਰਿੰਦਰ ਸਿੰਘ ਗੋਗੀ ਧਾਲੀਵਾਲ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਵਲੋਂ ਕਾਂਗਰਸ ਪਾਰਟੀ ਜਿੰਦਾਬਾਦ, ਕੈਪਟਨ ਸੰਦੀਪ ਸੰਧੂ ਨਾਲ ਤੇਰੇ ਖੜ੍ਹੇ ਹਾਂ ਡਟਕੇ ਦੇ ਨਾਅਰੇ ਲਗਾਉਂਦਿਆਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਕੈਪਟਨ ਸੰਦੀਪ ਸੰਧੂ 'ਲੋਕ ਆਵਾਜ਼ ਯਾਤਰਾ' ਤਹਿਤ ਪਿੰਡ ਦਾ ਪੈਦਲ ਗੇੜਾ ਦਿੱਤਾ ਤੇ ਹਰ ਇਕ ਨਗਰ ਨਿਵਾਸੀ ਨੂੰ ਮਿਲੇ, ਉਨ੍ਹਾਂ ਨਾਲ ਗੱਲਬਾਤ ਕਰਦਿਆ ਪਿੰਡ ਦੀਆਂ ਸਮੱਸਿਆਵਾਂ ਨੂੰ ਸੁਣਿਆ ਤੇ ਕੈਪਟਨ ਸੰਦੀਪ ਸੰਧੂ ਨੇ ਸਰਕਾਰ ਬਣਦਿਆ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਸਮੁੱਚੇ ਨਗਰ ਚੌਂਕੀਮਾਨ ਨੇ ਕੈਪਟਨ ਸੰਦੀਪ ਸੰਧੂ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਨਾਲ ਡਟਕੇ ਖੜ੍ਹੇ ਹਨ | ਇਸ ਮੌਕੇ ਯੂਥ ਆਗੂੂ ਮਨਪ੍ਰੀਤ ਸਿੰਘ ਈਸੇਵਾਲ ਤੇ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਕਾਂਗਰਸ ਪਾਰਟੀ ਦੀ ਸਰਕਾਰ ਲਿਆਈ ਤਾਂ ਜੋ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾਈਏ | ਇਸ ਮੌਕੇ ਸੂਬੇਦਾਰ ਮੱਘਰ ਸਿੰਘ, ਹਾਕਮ ਸਿੰਘ ਫੌਜੀ, ਸਾਦੀ ਪੰਡਿਤ, ਜੋਗਿੰਦਰ ਸਿੰਘ, ਕਮਲ ਪੁਰੀ, ਮਨਦੀਪ ਸਿੰਘ ਮਨੀ ਆਦਿ ਹਾਜ਼ਰ ਸਨ |