19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਨਿਗਮ ਚੋਣਾਂ-2026 ਜ਼ਿਲ੍ਹਾ ਲੁਧਿਆਣਾ 'ਚ 26 ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ

Ad Position 21
No active advertisement
ਅਜੀਤ ਡੈਸਕ 24-05-2026
ਜਗਰਾਉਂ, 23 ਮਈ (ਸ਼ਮਸ਼ੇਰ ਸਿੰਘ ਗਾਲਿਬ)-ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਪੰਜਾਬ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ-2026 ਦੇ ਮੱਦੇਨਜ਼ਰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ), 2023 ਦੀ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ | ਚੋਣ ਸਮੇਂ ਦੌਰਾਨ ਸ਼ਾਂਤੀ, ਕਾਨੂੰਨ ਵਿਵਸਥਾ ਬਣਾਈ ਰੱਖਣ, ਜਨਤਕ ਜੀਵਨ ਅਤੇ ਜਾਇਦਾਦ ਦੀ ਰਾਖੀ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ | ਹੁਕਮਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਜਨਤਕ ਥਾਵਾਂ 'ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਕਿਸੇ ਵੀ ਤਰ੍ਹਾਂ ਦੀ ਨਾਅਰੇਬਾਜ਼ੀ ਕਰਨ, ਭੜਕਾਊ ਭਾਸ਼ਣ ਦੇਣ, ਮੀਟਿੰਗਾਂ ਕਰਨ, ਜਲੂਸ ਕੱਢਣ ਅਤੇ ਰੈਲੀਆਂ ਕਰਨ 'ਤੇ ਪਾਬੰਦੀ ਲਗਾਈ ਗਈ ਹੈ | ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ | ਇਹ ਹੁਕਮ ਪੁਲਿਸ ਕਰਮਚਾਰੀਆਂ, ਵਰਦੀ ਵਿਚ ਫੌਜ ਦੇ ਅਧਿਕਾਰੀਆਂ ਅਤੇ ਡਿਊਟੀ 'ਤੇ ਮੌਜੂਦ ਹੋਰ ਸਰਕਾਰੀ ਕਰਮਚਾਰੀਆਂ, ਵਿਆਹ ਸਮਾਗਮਾਂ, ਸ਼ੋਕ ਇਕੱਠਾਂ, ਧਾਰਮਿਕ ਸਥਾਨਾਂ, ਧਾਰਮਿਕ ਸੰਸਥਾਵਾਂ ਅਤੇ ਕੀਰਤਨ ਆਦਿ ਸਮੇਤ ਭਗਤੀ ਪ੍ਰੋਗਰਾਮਾਂ 'ਤੇ ਲਾਗੂ ਨਹੀਂ ਹੋਣਗੇ | ਹਾਲਾਂਕਿ ਵਿਸ਼ੇਸ਼ ਹਾਲਤਾਂ ਵਿਚ ਪ੍ਰਬੰਧਕ ਜਨਤਕ ਮੀਟਿੰਗਾਂ ਜਾਂ ਜਲੂਸਾਂ ਦੇ ਆਯੋਜਨ ਲਈ ਸਬੰਧਤ ਉੱਪ ਮੰਡਲ ਮੈਜਿਸਟਰੇਟ ਤੋਂ ਲਿਖਤੀ ਇਜਾਜ਼ਤ ਲੈ ਸਕਦੇ ਹਨ | ਇਹ ਹੁਕਮ 22 ਮਈ ਤੋਂ 21 ਜੁਲਾਈ 2026 ਤੱਕ ਲਾਗੂ ਰਹਿਣਗੇ | ਲੁਧਿਆਣਾ ਦੇ ਪੁਲਿਸ ਕਮਿਸ਼ਨਰ, ਸੀਨੀਅਰ ਪੁਲਿਸ ਕਪਤਾਨ ਲੁਧਿਆਣਾ (ਦਿਹਾਤੀ) ਅਤੇ ਸੀਨੀਅਰ ਪੁਲਿਸ ਕਪਤਾਨ ਖੰਨਾ ਇੰਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ |
ਜਗਰਾਉਂ ਨਗਰ ਕੌਂਸਲ ਚੋਣਾਂ ਲਈ 55 ਬੂਥ ਬਣਾਏ
26 ਮਈ ਨੂੰ ਹੋਣ ਵਾਲੀਆਂ ਜਗਰਾਉਂ ਨਗਰ ਕੌਂਸਲ ਚੋਣਾਂ 'ਚ 23 ਵਾਰਡਾਂ 'ਚ 100 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ | ਇਸ ਸਬੰਧੀ ਸਿਵਲ ਪ੍ਰਸ਼ਾਸਨ ਵਲੋਂ 55 ਪੋਿਲੰਗ ਬੂਥ ਬਣਾਏ ਗਏ ਹਨ | ਇੰਨ੍ਹਾਂ 21 ਅਤਿ ਸੰਵੇਦਨਸ਼ੀਲ ਅਤੇ 34 ਬੂਥ ਸੰਵੇਦਨਸ਼ੀਲ ਹਨ | ਵਾਰਡ ਨੰਬਰ-3 ਦੇ 2, ਵਾਰਡ ਨੰਬਰ-4 ਦੇ 2, ਵਾਰਡ ਨੰਬਰ-8 ਦਾ 1, ਵਾਰਡ ਨੰਬਰ-9 ਦੇ 2, ਵਾਰਡ ਨੰਬਰ-10 ਦੇ 3, ਵਾਰਡ ਨੰਬਰ-16 ਦੇ 3, ਵਾਰਡ ਨੰਬਰ-17 ਦੇ 2, ਵਾਰਡ ਨੰਬਰ-19 ਦੇ 2, ਵਾਰਡ ਨੰਬਰ-22 ਦੇ 2, ਵਾਰਡ ਨੰਬਰ-23 ਦੇ 2 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ ਜਦਕਿ ਬਾਕੀ 34 ਸੰਵੇਦਨਸ਼ੀਲ ਬੂਥ ਐਲਾਨੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਨੇ 2 ਵਿਦਿਆਰਥੀਆਂ ਦੀ ਸਾਲਾਨਾ ਫ਼ੀਸ ਦਿੱਤੀ ਅਗਲੀ ਖ਼ਬਰ ਮੁੱਲਾਂਪੁਰ 'ਚ ਕਾਂਗਰਸ ਦੀ ਪੈਦਲ ਯਾਤਰਾ 2027 ਚੋਣਾਂ ਦਾ ਟਰਾਇਲ ਬਣੀ!
Ad Position 24