ਮੁੱਲਾਂਪੁਰ-ਦਾਖਾ, 23 ਮਈ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਝੂਠ ਦੇ ਸਹਾਰੇ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਸਫ਼ਲ ਪ੍ਰਚਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਕਾਂਗਰਸ ਪਾਰਟੀ ਹਲਕਾ ਦਾਖਾ 'ਚ ਲੋਕ ਅਵਾਜ਼ ਯਾਤਰਾ ਪੈਦਲ ਮਾਰਚ ਕਰਕੇ ਕਾਂਗਰਸ ਵਲੋਂ ਭਗਵੰਤ ਮਾਨ ਦੇ ਝੂਠ ਦਾ ਪਰਦਾਫਾਸ਼ ਕੀਤਾ | ਪੰਜਾਬ ਕਾਂਗਰਸ ਦੇ ਜਨ: ਸਕੱਤਰ, ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਚਾਰ ਰੋਜ਼ਾ ਪੈਦਲ ਯਾਤਰਾ ਜਦ ਕੈਲਪੁਰ, ਬੜੈਚ ਹੁੰਦੀ ਹੋਈ ਪਿੰਡ ਮੁੱਲਾਂਪੁਰ ਤੋਂ ਬਾਅਦ ਮੰਡੀ ਮੁੱਲਾਂਪੁਰ ਪਹੁੰਚੀ ਤਾਂ ਸੈਂਕੜਿਆਂ ਦੀ ਤਾਆਦ 'ਚ ਕਾਂਗਰਸ ਪਾਰਟੀ ਦੇ ਸੀਨੀਅਰ, ਜੂਨੀਅਰ ਆਗੂਆਂ, ਵਰਕਰਾਂ ਪਿੰਡਾਂ ਦੀਆਂ ਸੱਥਾਂ, ਦਰਵਾਜ਼ੇ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ | ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਇਸ ਪੈਦਲ ਯਾਤਰਾ ਦਾ ਥਾਂ-ਥਾਂ ਫੁੱਲਾਂ ਨਾਲ ਸਵਾਗਤ ਹੋਇਆ | ਪੰਜਾਬ ਸਰਕਾਰ ਦੀਆਂ ਪਿਛਲੇ 4 ਸਾਲ ਨਾਕਾਮੀਆਂ ਅਤੇ ਆਗਾਮੀ 2027 'ਚ ਕਾਂਗਰਸ ਦੀ ਸਰਕਾਰ ਆਉਣ ਬਾਰੇ ਲੋਕਾਂ ਦਾ ਪੱਖ, ਉਨ੍ਹਾਂ ਦੇ ਮੂੰਹ ਦੀ ਆਵਾਜ਼ ਸੁਣਨ ਲਈ ਲੋਕਾਂ ਨੇ ਕੈਪਟਨ ਸੰਧੂ ਨਾਲ ਸਿੱਧੀਆਂ ਗੱਲਾਂ ਸੁਣੀਆਂ ਤੇ ਸੁਣਾਈਆਂ | ਗੱਲਬਾਤ ਦੌਰਾਨ ਲੋਕਾਂ ਦਾ ਜਵਾਬ ਪੰਜਾਬ ਸਰਕਾਰ ਤੋਂ ਅੱਕਿਆ-ਥੱਕਿਆ ਤੇ ਕਾਂਗਰਸ ਦੀ ਸਰਕਾਰ ਲਿਆਉਣ ਵਾਲਾ ਸੀ | ਮੁੱਲਾਂਪੁਰ-ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਮੁੱਲਾਂਪੁਰ ਬਲਾਕ ਸੰਮਤੀ ਮੈਂਬਰ ਮਨਵੀਰ ਸਿੰਘ ਕਲੇਰ, ਡਾਇਰੈਕਟਰ ਮਾਰਕਫੈੱਡ ਪੰਜਾਬ ਕਰਨੈਲ ਸਿੰਘ ਗਿੱਲ ਮੁੱਲਾਂਪੁਰ, ਨੰਬਰਦਾਰ ਜਸਪਾਲ ਸਿੰਘ ਗਿੱਲ, ਰੂਪ ਬਸੰਤ ਸਿੰਘ ਬੜੈਚ, ਸਤਨਾਮ ਸਿੰਘ ਬੜੈਚ, ਕੈਲਪੁਰ ਸਰਪੰਚ ਹਰਕੇਵਲ ਸਿੰਘ ਰਾਏ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਬੜੈਚ ਤੇਜਾ ਸਿੰਘ, ਦਰਸ਼ਨ ਸਿੰਘ ਬੀਰਮੀ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਮਨਪ੍ਰੀਤ ਸਿੰਘ ਈਸੇਵਾਲ, ਪ੍ਰਧਾਨ ਪ੍ਰੇਮ ਸਿੰਘ ਬਾਸੀਆਂ ਬੇਟ, ਆੜ੍ਹਤੀ ਕਿ੍ਸਨ ਧੋਤੀਵਾਲਾ, ਆੜ੍ਹਤੀ ਸੁਖਦੇਵ ਗੋਇਲ, ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਚਰਨਜੀਤ ਚੰਨੀ ਅਰੋੜਾ, ਕੌਂਸਲਰ ਤਰਸੇਮ ਕੌਰ ਮਾਨ, ਉੱਪ ਪ੍ਰਧਾਨ ਨਗਰ ਕੌਂਸਲ ਬਿਮਲਾ ਰਾਣੀ, ਕੌਂਸਲਰ ਸੁਰਿੰਦਰ ਸਿੰਘ ਕੇ.ਡੀ, ਕੌਂਸਲਰ ਸੁਭਾਸ, ਕੌਂਸਲਰ ਅਮਨ ਮੁੱਲਾਂਪੁਰ, ਇਸ਼ਾਨ ਸਿੰਗਲਾ, ਤਰੁਣ ਜਿੰਦਲ, ਪਰਮਿੰਦਰ ਸਿੰਘ ਧਾਲੀਵਾਲ, ਹਰਵਿੰਦਰ ਕੌਰ ਸਿੱਧੂ, ਸਰਬਜੋਤ ਕੌਰ ਬਰਾੜ, ਖੁਸਮਿੰਦਰ ਕੌਰ, ਨਰੇਸ ਜਿੰਦਲ, ਆਸ਼ੂ ਬਾਂਸਲ, ਦਿਲਬਾਗ ਸਿੰਘ, ਰਵੀ ਚੌਧਰੀ, ਬਿਲਸਨ ਮਸੀਹ, ਗੁਰਦੀਪ ਸਿੰਘ, ਖੁਸ਼ਪਾਲ ਸਿੰਘ ਚੱਕ, ਅਰਵਿੰਦ ਦਾਖਾ, ਸਾਬਕਾ ਸਰਪੰਚ ਬਲਵੀਰ ਸਿੰਘ ਗਿੱਲ, ਪ੍ਰਧਾਨ ਗੁਰਪ੍ਰੀਤ ਸਿੰਘ ਮੁੱਲਾਂਪੁਰ, ਮਨਮੋਹਣ ਸਿੰਘ, ਸੂਬੇਦਾਰ ਜਰਨੈਲ ਸਿੰਘ, ਪ੍ਰੀਤਮ ਸਿੰਘ ਮੁੱਲਾਂਪੁਰ, ਬੂਟਾ ਸਿੰਘ, ਸੈਂਕੜਿਆਂ ਦੀ ਤਾਆਦ ਕਾਂਗਰਸ ਦੇ ਹੋਰ ਸਮਰਥਕਾਂ ਦੇ ਮੋਢਿਆਂ 'ਤੇ ਡੰਡੇ 'ਚ ਕਾਂਗਰਸ ਦੇ ਝੰਡੇ ਦੂਰੋਂ ਲਿਸ਼ਕਦੇ ਸੀ |