ਰਾਏਕੋਟ, 23 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸ਼ਹਿਰ ਦੇ ਵਾਰਡ ਨੰਬਰ-01 ਅਤੇ ਵਾਰਡ ਨੰਬਰ-02 ਦੀ ਸ਼ਾਂਝੀ ਚੋਣ ਮੀਟਿੰਗ ਕੈਂਚੀਆਂ ਤਾਜਪੁਰ ਰੋਡ ਵਿਖੇ ਕੀਤੀ ਗਈ | ਇਸ ਮੀਟਿੰਗ 'ਚ ਦੋਵਾਂ ਵਾਰਡਾਂ ਦੇ ਸੈਂਕੜੇ ਵਰਕਰਾਂ ਤੇ ਸਮਰਥਕਾਂ ਨੇ ਸ਼ਮੂਲੀਅਤ ਕਰਕੇ 'ਆਪ' ਦੇ ਹੱਕ 'ਚ ਜ਼ਬਰਦਸਤ ਉਤਸ਼ਾਹ ਦਿਖਾਇਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਵਾਰਡ ਨੰਬਰ-01 ਤੋਂ 'ਆਪ' ਉਮੀਦਵਾਰ ਰੀਨਾ ਰਾਣੀ ਅਤੇ ਵਾਰਡ ਨੰਬਰ-02 ਤੋਂ 'ਆਪ' ਉਮੀਦਵਾਰ ਰਾਜੂ ਜੱਸਾ ਦੇ ਹੱਕ 'ਚ ਜ਼ੋਰਦਾਰ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ | ਇਸ ਲਈ ਵੋਟਰ ਆਪਣੀ ਇਕ-ਇਕ ਕੀਮਤੀ ਵੋਟ ਚੋਣ ਨਿਸ਼ਾਨ 'ਝਾੜੂ' 'ਤੇ ਪਾ ਕੇ 'ਆਪ' ਦੇ ਉਮੀਦਵਾਰਾਂ ਨੂੰ ਕਾਮਯਾਬ ਕਰੋ ਤਾਂ ਜੋ ਰਾਏਕੋਟ ਸ਼ਹਿਰ ਨੂੰ ਸਰਵਪੱਖੀ ਸਹੂਲਤਾਂ ਨਾਲ ਲੈਸ ਕਰਕੇ ਸੂਬੇ ਦਾ ਇਕ ਉੱਚ-ਦਰਜ਼ਾ ਸ਼ਹਿਰ ਬਣਾਇਆ ਜਾ ਸਕੇ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਅਗਵਾਈ ਹੇਠ ਦਰਜ਼ਨਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ਼ ਕੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜਿ੍ਹਆ ਅਤੇ ਵਿਧਾਇਕ ਠੇਕੇਦਾਰ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਚਿੰਨ੍ਹ ਪਹਿਨਾ ਕੇ ਜੀ ਆਇਆ ਆਖਿਆ | ਇਸ ਮੌਕੇ ਉਮੀਦਵਾਰ ਰੀਨਾ ਰਾਣੀ ਅਤੇ ਰਾਜੂ ਜੱਸਾ ਨੇ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਦਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ ਅਤੇ ਵਾਰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਕਰਵਾਉਣ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਪੀ.ਏ. ਕਮਲ ਸਿੰਘ ਸੁਖਾਣਾ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਬਾਬਾ ਸੋਹਣ ਸਿੰਘ ਤਾਜਪੁਰ, ਹਰਜੀਤ ਸਿੰਘ ਕਾਕਾ ਤਾਜਪੁਰ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਦੁੱਲਾ ਤਾਜਪੁਰ, ਪ੍ਰੀਤ ਸਿੰਘ ਰਾਏਕੋਟ, ਸਰਪੰਚ ਸਰਬਜੀਤ ਸਿੰਘ ਬੁਰਜ ਹਕੀਮਾਂ, ਹਰਪਾਲ ਸਿੰਘ ਗਿੱਲ ਬੁਰਜ ਹਕੀਮਾਂ, ਸੁਖਵਿੰਦਰ ਸਿੰਘ ਲਾਲਾ ਤਾਜਪੁਰ, ਬਲਜਿੰਦਰ ਸਿੰਘ ਬਿੱਟੂ ਬੁਰਜ ਹਕੀਮਾਂ ਆਦਿ ਹਾਜ਼ਰ ਸਨ |