29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੁਲਿਸ ਥਾਣਾ ਹਠੂਰ ਵਲੋਂ ਕਈ ਮਾਮਲਿਆਂ 'ਚ ਸ਼ਾਮਿਲ ਮੁਲਜ਼ਮਾਂ ਨੂੰ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 25-05-2026
ਹਠੂਰ, 24 ਮਈ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਦੇ ਨਵੇਂ ਮੁਖੀ ਐੱਸ.ਆਈ. ਗੁਰਸੇਵਕ ਸਿੰਘ ਨੇ ਹਠੂਰ ਪੁਲਿਸ ਥਾਣੇ ਦਾ ਚਾਰਜ ਸੰਭਾਲਿਆਂ ਹੀ ਇਲਾਕੇ ਵਿਚ ਬੀਤੇ ਦਿਨਾਂ 'ਚ ਹੋਈਆਂ ਵੱਖ-ਵੱਖ ਘਟਨਾਵਾਂ ਦੀ ਮੁੜ ਤੋਂ ਬਾਰੀਕੀ ਨਾਲ ਛਾਣਬੀਨ ਕਰਨ ਉਪਰੰਤ ਕਈ ਮਾਮਲਿਆਂ 'ਚ ਸ਼ਮੂਲੀਅਤ ਵਾਲੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਇਕ ਵੱਡਾ ਅਤੇ ਸ਼ਲਾਘਾਯੋਗ ਕਦਮ ਚੁੱਕਿਆ ਹੈ | ਜਾਣਕਾਰੀ ਅਨੁਸਾਰ ਪਿੰਡ ਚਕਰ ਤੋਂ ਬੀਤੀ ਹਫ਼ਤੇ ਖੇਤਾਂ 'ਚੋਂ ਕਈ ਕਿਸਾਨਾਂ ਦੇ ਖੇਤਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਈਆਂ ਗਈਆਂ ਸਨ | ਜਿਸ ਸਬੰਧੀ ਨਾਨਕ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਹਠੂਰ ਵਲੋਂ ਤਾਰਾਂ ਚੋਰੀ ਕਰਨ ਸਬੰਧੀ ਇਤਲਾਹ ਦਿੱਤੀ ਗਈ ਸੀ | ਜਿਸ ਨੂੰ ਅਮਲ ਵਿਚ ਲਿਆਉਂਦਿਆਂ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਉਕਤ ਦੋਵੇਂ ਵਿਅਕਤੀਆਂ ਖ਼ਿਲਾਫ਼ ਚੋਰੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਇਕ ਦੋਸ਼ੀ ਨਾਨਕ ਸਿੰਘ ਨੂੰ ਗਿ੍ਫ਼ਤਾਰ ਕਰਕੇ ਚੋਰੀ ਦੀਆਂ ਤਾਰਾਂ ਤੇ ਚੋਰੀ ਕਰਨ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕਰ ਲਿਆ ਹੈ | ਇਸੇ ਤਰ੍ਹਾਂ ਬੀਤੇ ਦਿਨੀਂ ਪਿੰਡ ਡੱਲਾ ਵਿਖੇ ਸੇਵਕ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਡੱਲਾ ਦੀ ਉਸਦੇ ਘਰ ਵੜਕੇ ਕਰਮਜੀਤ ਸਿੰਘ ਅਤੇ ਉਸਦੇ ਲੜਕੇ ਯਾਦਵਿੰਦਰ ਸਿੰਘ ਵਲੋਂ ਮਾਰੂ ਹਥਿਆਰ ਨਾਲ ਕੁੱਟਮਾਰ ਕੀਤੀ ਗਈ ਸੀ, ਅਤੇ ਸੇਵਕ ਸਿੰਘ ਦੀ ਇਲਾਜ਼ ਦੌਰਾਨ ਮੌਤ ਹੋ ਗਈ | ਇਸ ਸਬੰਧੀ ਦਰਜ਼ ਮੁਕੱਦਮਾ ਨੰਬਰ 85 ਮਿਤੀ 22-5-26 /ਸ 103, 333, 3(5) ਬੀ.ਐੱਸ.ਐੱਸ. ਥਾਣਾ ਹਠੂਰ ਦਰਜ ਰਜਿਸਟਰ ਕਰਕੇ ਇਕ ਦੋਸ਼ੀ ਯਾਦਵਿੰਦਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਤੀਜੀ ਘਟਨਾ ਵਿਚ ਬੀਤੀ ਕੱਲ ਮੁਖਬਰ ਖਾਸ ਦੀ ਇਤਲਾਹ ਤੇ ਅਮਲ ਕਰਦਿਆਂ ਹਠੂਰ ਪੁਲਸ ਨੇ ਪਿੰਡ ਚਕਰ ਤੋਂ ਲੱਖਾ ਲਿੰਕ ਰੋਡ 'ਤੇ ਬੇ-ਅਬਾਦ ਨਹਿਰੀ ਕੋਠੀ ਚਕਰ ਕੋਲ ਜਸਨਪ੍ਰੀਤ ਸਿੰਘ ਉਰਫ ਪੁੱਤਰ ਜਗਸੀਰ ਸਿੰਘ ਵਾਸੀ ਰਸੂਲਪੁਰ ਅਤੇ ਇੰਦਰਜੀਤ ਸਿੰਘ ਉਰਫ ਪੁੱਤਰ ਬਲਜੀਤ ਸਿੰਘ ਵਾਸੀ ਨੂਰਪੁਰਾ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਹਾਲ ਵਾਸੀ ਰਸੂਲਪੁਰ, ਨੂੰ ਹੈਰੋਇਨ ਦਾ ਨਸ਼ਾ ਕਰਦਿਆਂ ਨੂੰ ਕਾਬੂ ਕੀਤਾ ਗਿਆ | ਜਿਸਤੇ ਦੋਸ਼ੀਆਨ ਉਕਤਾਨ ਖਿਲਾਫ਼ ਅ/ਧ 27-61-85 ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 23 ਵਾਰਡਾਂ ਦੇ 100 ਉਮੀਦਵਾਰਾਂ ਦਾ ਹੋਵੇਗਾ ਫ਼ੈਸਲਾ <br/> ਸ਼ਾਮੀਂ 5 ਵਜੇ ਹੋਇਆ ਪ੍ਰਚਾਰ ਬੰਦ, ਵੋਟਾਂ ਕੱਲ੍ਹ ਨੂੰ... ਅਗਲੀ ਖ਼ਬਰ ਸ਼ਾਮੀਂ 5 ਵਜੇ ਹੋਇਆ ਪ੍ਰਚਾਰ ਬੰਦ, ਵੋਟਾਂ ਕੱਲ੍ਹ ਨੂੰ ਪੈਣਗੀਆਂ
Ad Position 24