29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

23 ਵਾਰਡਾਂ ਦੇ 100 ਉਮੀਦਵਾਰਾਂ ਦਾ ਹੋਵੇਗਾ ਫ਼ੈਸਲਾ <br/> ਸ਼ਾਮੀਂ 5 ਵਜੇ ਹੋਇਆ ਪ੍ਰਚਾਰ ਬੰਦ, ਵੋਟਾਂ ਕੱਲ੍ਹ ਨੂੰ ਪੈਣਗੀਆਂ

Ad Position 21
No active advertisement
ਅਜੀਤ ਡੈਸਕ 25-05-2026
ਜਗਰਾਉਂ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)-26 ਮਈ ਨੂੰ ਹੋਣ ਵਾਲੀਆਂ ਜਗਰਾਉਂ ਨਗਰ ਕੌਸਲ ਦੀਆਂ ਚੋਣਾਂ ਲਈ ਅੱਚ ਸ਼ਾਮੀ 5 ਵਜੇ ਚੋਣ ਉਮੀਦਵਾਰਾਂ ਵਲੋਂ ਕੀਤਾ ਆਪਣਾ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ | ਹੁਣ ਉਮੀਦਵਾਰ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਰਨਗੇ | 23 ਵਾਰਡਾਂ ਦੇ 100 ਉਮੀਦਵਾਰ ਚੋਣ ਮੈਦਾਨ ਵਿਚ ਹਨ | ਪੁਸਿਲ ਅਤੇ ਸਿਵਲ ਪ੍ਰਸ਼ਾਸਨ ਚੋਣ ਲੜ ਰਹੇ ਉਮੀਦਵਾਰਾਂ 'ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ | ਪੁਲਿਸ ਅਨੁਸਾਰ 23 ਬੂਥਾਂ 'ਤੇ ਸੁਰੱਖਿਆ ਲਈ ਵੋਟਰਾਂ ਬਾਬਤ ਪੁਖਤਾ ਪ੍ਰਬੰਧ ਕੀਤੇ ਗਏ ਹਨ | 150 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ | 26 ਮਈ ਨੂੰ ਸਵੇਰੇ 8 ਵਜੇ ਤੋਂ 5 ਵਜੇ ਤੱਕ ਬੈਲਟ ਪੇਪਰ ਨਾਲ ਵੋਟਾਂ ਪੈਣਗੀਆਂ | ਅੱਜ ਆਖਰੀ ਦਿਨ ਸਾਰੇ ਉਮੀਦਵਾਰਾਂ ਨੇ ਖੁੱਲ ਕੇ ਆਪਣੇ ਆਪਣੇ ਹੱਕ 'ਚ ਵੋਟਰਾਂ ਨੂੰ ਭੁਗਤਾਉਣ ਲਈ ਰੋਡ ਸ਼ੋਅ ਅਤੇ ਮੁਹੱਲਿਆਂ 'ਚ ਵੱਡੇ ਇਕੱਠ ਕੀਤੇ | ਅੱਜ ਆਖਰੀ ਦਿਨ ਆਟੋ, ਰਿਕਸ਼ਿਆਂ ਤੇ ਹੋਰ ਸਾਧਨਾਂ ਨੇ ਦੁਆਰਾ ਪੁਰਾ ਪ੍ਰਚਾਰ ਪ੍ਰਸਾਰ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਾਂਪ੍ਰਗਿਆ ਸਕੂਲ ਵਿਖੇ ਇੰਟਰ ਹਾਊਸ ਸ਼ਤਰੰਜ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੁਲਿਸ ਥਾਣਾ ਹਠੂਰ ਵਲੋਂ ਕਈ ਮਾਮਲਿਆਂ 'ਚ ਸ਼ਾਮਿਲ ਮੁਲਜ਼ਮਾਂ ਨੂੰ ਕੀਤਾ ਕਾਬੂ
Ad Position 24