ਰਾਏਕੋਟ, 24 ਮਈ (ਬਲਵਿੰਦਰ ਸਿੰਘ ਲਿੱਤਰ) -ਨਗਰ ਕੌਂਸਲ ਚੋਣਾਂ- 2026 ਦੇ ਸਬੰਧ 'ਚ ਵਾਰਡ ਨੰਬਰ-15 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਦੇਵ ਸਿੰਘ ਸੈਂਭੀ ਦੇ ਹੱਕ 'ਚ ਬਿਕਰਮਜੀਤ ਸਿੰਘ ਖ਼ਾਲਸਾ ਸਾਬਕਾ ਸੰਸਦੀ ਸਕੱਤਰ ਨੇ ਅੱਜ ਵਾਰਡ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਕੇ ਵੋਟਰਾਂ ਤੋਂ ਸਮਰਥਨ ਅਤੇ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਬਿਕਰਮਜੀਤ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਹਿੱਤਾਂ ਦੀ ਰਾਖ਼ੀ ਦੀ ਗੱਲ ਕੀਤੀ ਹੈ | ਉਨ੍ਹਾਂ ਆਖਿਆ ਕਿ ਉਮੀਦਵਾਰ ਜਗਦੇਵ ਸਿੰਘ ਸੈਂਭੀ ਚੋਣ ਜਿੱਤਣ ਉਪਰੰਤ ਸਮੁੱਚੀ ਲੀਡਰਸ਼ਿਪ ਦੇ ਸਹਿਯੋਗ ਨਾਲ ਵਾਰਡ ਦੇ ਸਾਰੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਪੂਰੇ ਕਰਵਾਉਣਗੇ | ਬਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਬਜ਼ੁਰਗਾਂ-ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ | ਉਨ੍ਹਾਂ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ 'ਤੇ ਮੋਹਰ ਲਗਾ ਕੇ ਜਗਦੇਵ ਸਿੰਘ ਸੈਂਭੀ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਤਾਂ ਜੋ ਵਾਰਡ ਨੰਬਰ-15 ਵਿੱਚ ਵਿਕਾਸ ਦੀ ਹਨੇਰੀ ਲਿਆਂਦੀ ਜਾ ਸਕੇ | ਇਸ ਮੌਕੇ ਵਾਰਡ ਵਾਸੀਆਂ ਨੇ ਜਗਦੇਵ ਸਿੰਘ ਸੈਂਭੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਮੌਕੇ ਡਾ. ਵਿਨੋਦ ਸ਼ਰਮਾ ਮਿੱਸੀ ਵਾਲੇ, ਡਾ. ਦੁਰਗੇਸ਼ ਸ਼ਰਮਾ, ਏਵਨਜੀਤ ਸਿੰਘ, ਜਗਦੇਵ ਸਿੰਘ ਤਾਜਪੁਰ, ਕਮਲਜੀਤ ਸਿੰਘ ਬਰ੍ਹਮੀ, ਸ਼ਿਵ ਕੁਮਾਰ, ਤਨਵੀਰ ਸਿੰਘ ਧਾਲੀਵਾਲ, ਇੰਦਰ ਸਿੰਘ ਛੰਨਾਂ ਆਦਿ ਹਾਜ਼ਰ ਸਨ |