29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਮਨਦੀਪ ਸਿੰਘ ਮਾਂਗਟ ਦੇ ਕੰਮ ਕਰਨ ਦੇ ਜਜ਼ਬੇ ਤੇ ਲੋਕਪੱਖੀ ਐਲਾਨਾਂ ਕਰਕੇ ਵਾਰਡ ਨੰਬਰ-4 'ਚ ਇਕਤਰਫ਼ਾ ਮਾਹੌਲ ਬਣਿਆ

Ad Position 21
No active advertisement
ਵਾਰਡ ਨੰਬਰ-04 ਤੋਂ 'ਆਪ' ਉਮੀਦਵਾਰ ਅਮਨਦੀਪ ਸਿੰਘ ਮਾਂਗਟ ਦੇ ਹੱਕ 'ਚ ਕੀਤੇ ਚੋਣ ਜਲਸੇ ਦੌਰਾਨ ਬੈਠੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਚੇਅਰਮੈਨ ਤੇਜਪਾਲ ਸਿੰਘ ਗਿੱਲ, ਗੁਰਦੇਵ ਸਿੰਘ ਬਾਵਾ, ਬਿੰਦਰਜੀਤ ਸਿੰਘ ਗਿੱਲ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 25-05-2026
ਰਾਏਕੋਟ, 24 ਮਈ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਵਾਰਡ ਨੰਬਰ-4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸਿੰਘ ਮਾਂਗਟ ਦੇ ਹੱਕ 'ਚ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਚੋਣ ਜਲਸਾ ਕੀਤਾ ਗਿਆ | ਜਿਸ ਦੌਰਾਨ ਵਾਰਡ ਵਾਸੀਆਂ ਦੇ ਭਾਰੀ ਇਕੱਠ ਨੇ ਮਾਂਗਟ ਦੀ ਜਿੱਤ ਨੂੰ ਇਕਤਰਫ਼ਾ ਸਾਬਿਤ ਕਰ ਦਿੱਤਾ | ਇਸ ਮੌਕੇ ਉਮੀਦਵਾਰ ਅਮਨਦੀਪ ਸਿੰਘ ਮਾਂਗਟ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਵੱਡੇ ਐਲਾਨ ਕੀਤੇ | ਉਨ੍ਹਾਂ ਕਿਹਾ ਕਿ ਵਾਰਡ ਦੀ ਸਫ਼ਾਈ ਦੇ ਉੱਚਿਤ ਪ੍ਰਬੰਧਾਂ ਲਈ ਲੋਡਰ ਦੀ ਖ਼ਾਸ ਸੁਵਿਧਾ, ਵਾਰਡ 'ਚ ਕਿਸੇ ਵੀ ਮਰੀਜ਼ ਨੂੰ ਇਲਾਜ ਲਈ ਤਰਸਣਾ ਨਹੀਂ ਪਵੇਗਾ ਅਤੇ ਐਮਰਜੈਂਸੀ ਲਈ ਮੁਫ਼ਤ ਐਂਬੂਲੈਂਸ ਸੇਵਾ 24 ਘੰਟੇ ਹਾਜ਼ਰ ਰਹੇਗੀ ਅਤੇ ਇਹ ਸੇਵਾ ਮੇਰੇ ਨਿੱਜੀ ਖਰਚੇ 'ਤੇ ਚੱਲੇਗੀ | ਉਨ੍ਹਾਂ ਐਲਾਨ ਕੀਤਾ ਕਿ ਵਾਰਡ-4 ਨਾਲ ਸਬੰਧਿਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਮੌਕੇ 11 ਸੌ ਸ਼ਗਨ ਦਿੱਤਾ ਜਾਵੇਗਾ | ਉਨ੍ਹਾਂ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਚੋਣਾਂ ਜਿੱਤ ਕੇ ਘਰ ਬੈਠਣ ਵਾਲਾ ਕੌਂਸਲਰ ਨਹੀਂ, ਸਗੋਂ ਅਣਥੱਕ ਮਿਹਨਤ ਕਰਕੇ ਵਾਰਡ ਨੰਬਰ-04 ਨੂੰ ਰਾਏਕੋਟ ਸ਼ਹਿਰ ਦਾ ਸਭ ਤੋਂ ਵਧੀਆ ਵਾਰਡ ਬਣਾ ਕੇ ਦਿਖਾਵਾਂਗਾ | ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਇਕ-ਇਕ ਕੀਮਤੀ ਵੋਟ 'ਝਾੜੂ' ਚੋਣ ਨਿਸ਼ਾਨ 'ਤੇ ਪਾ ਕੇ ਅਮਨਦੀਪ ਸਿੰਘ ਮਾਂਗਟ ਨੂੰ ਕਾਮਯਾਬ ਬਣਾਓ ਤਾਂ ਜੋ ਵਾਰਡ ਦਾ ਰੁਕਿਆ ਹੋਇਆ ਵਿਕਾਸ ਤੇਜ਼ੀ ਨਾਲ ਕਰਵਾਇਆ ਜਾ ਸਕੇ | ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦਾਅਵਾ ਹੈ ਕਿ ਅਮਨਦੀਪ ਸਿੰਘ ਮਾਂਗਟ ਦੇ ਕੰਮ ਕਰਨ ਦੇ ਜਜ਼ਬੇ ਤੇ ਲੋਕ-ਪੱਖੀਂ ਐਲਾਨਾਂ ਕਰਕੇ ਵਾਰਡ ਨੰਬਰ-4 'ਚ ਇਕਤਰਫ਼ਾ ਮਾਹੌਲ ਬਣ ਚੁੱਕਾ ਹੈ | ਇਸ ਮੌਕੇ ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗਰੇਨ ਪੰਜਾਬ, ਯੂਥ ਆਗੂ ਗੁਰਦੇਵ ਸਿੰਘ ਬਾਵਾ, ਪੀ.ਏ. ਕਮਲ ਸੁਖਾਣਾ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ, ਬਲਵੰਤ ਸਿੰਘ ਜੰਟਾ, ਗੁਰਜੀਤ ਸਿੰਘ ਗਿੱਲ, ਜਸਕਰਨ ਸਿੰਘ, ਮਨਜਿੰਦਰ ਸਿੰਘ, ਜਸਕਰਨ ਸਿੰਘ ਗਰੇਵਾਲ, ਰਵਿੰਦਰ ਸਿੰਘ, ਚਰਨ ਸਿੰਘ, ਸੋਹਣ ਸਿੰਘ ਬਾਬਾ ਤਾਜਪੁਰ, ਹਰਜੀਤ ਸਿੰਘ ਤਾਜਪੁਰ, ਮਨਪ੍ਰੀਤ ਸਿੰਘ ਖੰਗੂੜਾ, ਨਰਿੰਦਰ ਸਿੰਘ ਢੰਡਾ, ਗੁਰਜੀਤ ਸਿੰਘ, ਰਵੀ ਸਿੰਘ, ਪਵਨਦੀਪ ਸਿੰਘ, ਚਰਨਜੀਤ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ, ਗੁਰਮੁੱਖ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਦੇ ਹੱਕ 'ਚ ਉਮੜਿਆ ਜਨ-ਸੈਲਾਬ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ-23 ਤੋਂ ਉਮੀਦਵਾਰ ਬੀਬੀ ਸੁਖਦੀਪ ਕੌਰ ਧਾਲੀਵਾਲ ਨੂੰ ਭਰਵਾਂ ਹੁੰਗਾਰਾ
Ad Position 24